ਹੁਣੀ-ਹੁਣੀ

’24 ਘੰਟੇ ‘ਚ ਖਤਮ ਹੋ ਸਕਦਾ ਨਸ਼ਾ’ ਕੇਜਰੀਵਾਲ ਦਾ ਵੱਡਾ ਬਿਆਨ

ਕੇਜਰੀਵਾਲ

18 ਮਈ 2025

ਇੱਕ ਪਾਸੇ ਪੰਜਾਬ ‘ਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਚਲਾਈ ਜਾ ਰਹੀ ਹੈ ਦੂਜੇ ਪਾਸੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ। ਜਿੱਥੇ ਇੱਕ ਪਿੰਡ ਨੂੰ ਨਸ਼ੇ ਖਿਲਾਫ ਸੌ ਚੁੱਕ ਸਮਾਗਮ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਨਸ਼ਾ ਸਾਡੀਆਂ ਜਵਾਨੀਆਂ ਬਰਬਾਦ ਕਰ ਰਿਹਾ ਹੈ। ਅਸੀਂ ਹੁਣ ਤੱਕ 10 ਨਸ਼ਾ ਤਸਕਰਾਂ ‘ਤੇ ਪਰਚੇ ਕਰ ਚੁੱਕੇ ਹਾਂ। ਉਹਨਾਂ ਵਿੱਚ ਜਿਆਦਾਤਰ ਸਮਗਲਰ ਵੱਡੇ ਹਨ।

24 ਘੰਟੇ ‘ਚ ਖਤਮ ਹੋ ਸਕਦਾ ਨਸ਼ਾ-ਕੇਜਰੀਵਾਲ

ਕੇਜਰੀਵਾਲ ਨੇ ਜੋਰ ਦੇ ਕੇ ਕਿਹਾ ਕਿ ਜੇ ਤਿੰਨ ਕਰੋੜ ਪੰਜਾਬੀ ਚਾਹੁਣ ਤਾਂ ਨਸ਼ਾ 24 ਘੰਟੇ ‘ਚ ਖਤਮ ਹੋ ਸਕਦਾ ਹੈ। ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਨਸ਼ੇ ਖ਼ਿਲਾਫ ਲੜਨ ਦੀ ਲੋੜ ਹੈ ਜੇਕਰ ਕੋਈ ਨਸ਼ਾ ਵੇਚਦਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇ।

ਭਗਵੰਤ ਮਾਨ ਦੀ ਕੀਤੀ ਤਾਰੀਫ

ਕੇਜਰੀਵਾਲ ਨੇ ਨਾਲ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਬਹੁਤ ਵਧੀਆ ਕੰਮ ਕਰ ਰਹੀ ਹੈ। ਤੇ ਮੁੱਖ ਮੰਤਰੀ ਭਗਵੰਤ ਮਾਨ ਨਸ਼ੇ ਖਿਲਾਫ ਵੱਡੀ ਐਕਸ਼ਨ ਲੈ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਅਸੀਂ ਤਾਂ ਮਾਈਕ ਹੀ ਲੋਕਾਂ ਦੇ ਹੱਥ ‘ਚ ਫੜਾ ਦਿੰਨੇ ਹਾਂ। ਜੇ ਅਸੀਂ ਕੰਮ ਨਾ ਕੀਤੇ ਹੁੰਦੇ ਤਾਂ ਲੋਕ ਸਾਨੂੰ ਗਾਲਾਂ ਦਿੰਦੇ ਪਰ ਹੁਣ ਲੋਕ ਸਾਡੀ ਵਾਹਵਾ ਕਰ ਰਹੇ ਹਨ ਤੇ ਸਾਨੂੰ ਬਹੁਤ ਪਿਆਰ ਦੇ ਰਹੇ ਹਨ।

’24 ਘੰਟੇ ‘ਚ ਖਤਮ ਹੋ ਸਕਦਾ ਨਸ਼ਾ’ ਕੇਜਰੀਵਾਲ ਦਾ ਵੱਡਾ ਬਿਆਨ

Post Comment

You May Have Missed