
ਧਮਾਕੇ ਨਾਲ ਕੰਬਿਆ ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਦਾ ਦਫਤਰ
Canada News :- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਮੰਤਰੀ ਬੋਵਿਨ ਮਾ ਦੇ ਵੈਨਕੂਵਰ ‘ਚ ਸਥਿਤ ਦਫ਼ਤਰ ਦੇ ਬਾਹਰਵਾਰ ਅੱਜ ਤੜਕਸਾਰ ਹੋਏ ਧਮਾਕਿਆਂ ਦੀ ਪੁਲਸ ਵੱਲੋਂ ਤੇਜ਼ੀ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕਸਾਰ ਤਕਰੀਬਨ 2:45 ਵਜੇ ਉੱਤਰੀ ਵੈਨਕੂਵਰ ਦੀ ਲਾਸ ਡੀਲ ਇਲਾਕੇ ‘ਚ ਉਹਨਾਂ ਦੇ ਸਰਕਾਰੀ ਦਫਤਰ ਮੂਹਰੇ ਇੱਕ ਜੋਰਦਾਰ ਧਮਾਕਾ ਹੋਇਆ, ਜਿਸ ਮਗਰੋਂ ਦਫਤਰ ਦਾ ਇੱਕ ਦਰਵਾਜ਼ਾ ਅਤੇ ਫਰੇਮ ਕਾਫੀ ਨੁਕਸਾਨਿਆ ਗਿਆ।ਜਦੋਂ ਕਿ ਦੂਸਰਾ ਧਮਾਕਾ 4:15 ਵਜੇ ਹੋਇਆ। ਇਹਨਾਂ ਧਮਾਕਿਆਂ ‘ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੀ ਜਖਮੀ ਹੋਣ ਦੀ ਸੂਚਨਾ ਹੈ। ਇਹਨਾਂ ਧਮਾਕਿਆਂ ਕਾਰਨ ਮੰਤਰੀ ਦਾ ਦਫਤਰ ਅੱਜ ਬੰਦ ਰੱਖਿਆ ਗਿਆ|
Post Comment