
ਅਮਰੀਕਾ ‘ਚ ਗੁਜਰਾਤੀ-ਭਾਰਤੀ ਨੇ ਕੀਤਾ ਕਾਰਾ ਨਾਬਾਲਗ ਲੜਕੀ ਨਾਲ ਕੀਤੀ ਛੇੜ-ਛਾੜ
ਅਕਸਰ ਵਿਦੇਸ਼ਾਂ ਦੇ ਵਿੱਚ ਭਾਰਤੀ ਆਪਣਾ ਜਾਂ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨ ਦੇ ਲਈ ਜਾਂਦੇ ਹਨ। ਪਰ ਜੱਦ ਉਹ ਵਿਦੇਸ਼ ਜਾ ਕਿ ਕੋਈ ਨਾ ਕੋਈ ਅਜਿਹਾ ਕਾਰਾ ਕਰ ਦਿੰਦੇ ਹਨ ਜਿਸ ਕਾਰਨ ਇਕ ਵਿਅਕਤੀ ਦੇ ਨਾਲ ਪੂਰੀ ਭਾਰਤੀ ਕਮਿਊਨਿਟੀ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਜੀ ਹਾਂ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਤਾਜਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਗੁਜਰਾਤੀ ਭਾਰਤੀ ਵੱਲੋਂ ਨਾਬਾਲਗ ਲੜਕੀ ਨਾਲ ਜਿਨਸੀ ਸੋਸ਼ਣ ਕਰਨ ਦੇ ਦੋਸ਼ਾਂ ‘ਚ ਮੁਲਜ਼ਮ ‘ਤੇ ਕਲਾਸ ਸੀ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।ਅਮਰੀਕਾ ਦੇ ਆਇਓਵਾ ਰਾਜ ਵਿੱਚ ਇੱਕ 24 ਸਾਲਾ ਗੁਜਰਾਤੀ-ਭਾਰਤੀ ਵਿਅਕਤੀ ਨੂੰ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰੀ ਲਿਬਰਟੀ ਦੇ ਰਹਿਣ ਵਾਲੇ ਹੇਤ ਪਟੇਲ ਨੂੰ 23 ਜੂਨ ਨੂੰ ਇੱਕ 15 ਸਾਲਾ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਮੁਲਜ਼ਮ ‘ਤੇ ਕਲਾਸ ਸੀ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਹੇਤ ਪਟੇਲ ਅਤੇ ਉਸ ਦੇ ਜੇਲ੍ਹ ਰਿਕਾਰਡ ਅਨੁਸਾਰ ਫਿਲਹਾਲ ਉਸ ‘ਤੇ ਕੋਈ ਜ਼ਮਾਨਤ ਨਹੀਂ ਲਗਾਈ ਗਈ ਹੈ। ਪੁਲਸ ਰਿਪੋਰਟ ਅਨੁਸਾਰ ਹੇਤ ਪਟੇਲ ਨੇ ਅਗਸਤ 2023 ਅਤੇ ਅਪ੍ਰੈਲ 2024 ਵਿਚਕਾਰ ਪੀੜਤਾ ਨਾਲ ਘਰ ਵਿੱਚ ਕਥਿਤ ਹਰਕਤ ਕੀਤੀ ਸੀ।
ਇਹ ਵੀ ਪੜ੍ਹੋ :ਮਜੀਠੀਆ ‘ਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਗਿਆਨੀ ਹਰਪ੍ਰੀਤ ਦੇ ਤਿੱਖੇ ਬੋਲ
ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਹੇਤ ਪਟੇਲ ਦੇ ਘਰ ‘ਤੇ ਹੋਇਆ ਸੀ ਜਾਂ ਪੀੜਤਾ ਦੇ ਘਰ। ਇਸ ਤੋਂ ਇਲਾਵਾ ਹੇਤ ਪਟੇਲ ਸੰਯੁਕਤ ਰਾਜ ਅਮਰੀਕਾ ਵਿੱਚ ਕਿਸ ਸਥਿਤੀ ਵਿੱਚ ਰਹਿ ਰਿਹਾ ਹੈ, ਇਸ ਬਾਰੇ ਕੋਈ ਵੇਰਵਾ ਨਹੀਂ ਮਿਲ ਸਕਿਆ।ਇਸ ਗੁਜਰਾਤੀ-ਭਾਰਤੀ ਨੌਜਵਾਨ ਵਿਰੁੱਧ ਲੱਗੇ ਦੋਸ਼ ਜੇਕਰ ਅਦਾਲਤ ਵਿੱਚ ਸਾਬਤ ਹੁੰਦੇ ਹਨ ਤਾਂ ਉਸ ਨੂੰ ਵੱਧ ਤੋਂ ਵੱਧ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਹੇਤ ਪਟੇਲ ਨੇ ਅਗਸਤ 2023 ਵਿੱਚ ਪੀੜਤ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸਦਾ ਮਤਲਬ ਇਹ ਵੀ ਹੈ ਕਿ ਉਹ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ, ਹਾਲਾਂਕਿ ਪੁਲਸ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਕਿ ਕੀ ਉਹ ਪੀੜਤਾ ਨੂੰ ਪਹਿਲੇ ਤੋ ਜਾਣਦਾ ਸੀ ਜਾਂ ਨਹੀ, ਜੇਕਰ ਹੇਤ ਪਟੇਲ ਅਮਰੀਕੀ ਨਾਗਰਿਕ ਨਹੀਂ ਹੈ, ਤਾਂ ਉਸਨੂੰ ਇਸ ਅਪਰਾਧ ਲਈ ਦੇਸ਼ ਨਿਕਾਲਾ ਵੀ ਦਿੱਤਾ ਜਾ ਸਕਦਾ ਹੈ, ਕਿਉਂਕਿ ਜਿਸ ਅਪਰਾਧ ਦੇ ਉਸ ‘ਤੇ ਦੋਸ਼ ਹੈ ਉਹ ਇੱਕ ਗੰਭੀਰ ਅਪਰਾਧ ਹੈ ਅਤੇ ਇਹ ਦੇਸ਼ ਨਿਕਾਲਾ ਯੋਗ ਅਪਰਾਧਾਂ ਦੀ ਸ਼੍ਰੇਣੀ ਵਿੱਚ ਵੀ ਆਉਂਦਾ ਹੈ।ਇੱਥੇ ਦੱਸਣਾ ਬਣਦਾ ਹੈ ਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਜਿੱਥੇ ਭਾਰਤੀ ਵਿਅਕਤੀ ਨੇ ਘਿਣੋਣੀ ਹਰਕਤ ਕੀਤੀ ਹੋਵੇ। ਹਾਂਲਾਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਦੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਨਵਾਂ ਮੋੜ੍ਹ ਲੈਂਦਾ ਹੈ ਇਸ ਤਾਂ ਹੁਣ ਪੁਲਿਸ ਦੀ ਕਾਰਬਾਈ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
Post Comment