ਹੁਣੀ-ਹੁਣੀ

ਕੈਨੇਡਾ ਜਾਣ ਵਾਲਿਆਂ ਫਲਾਈਟਾਂ ਹੋਈਆਂ ਬੰਦ

ਏਅਰ ਇੰਡੀਆ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਹੈ। ਜੀ ਹਾਂ, ਮੱਧ ਪੂਰਬ ਦੇ ਹਾਲਾਤ ਨੂੰ ਵੇਖਦਿਆਂ ਭਾਰਤ ਦੀ ਕੌਮੀ ਏਅਰਲਾਈਨ ਵੱਲੋਂ ਯੂਰਪੀ ਮੁਲਕਾਂ ਵੱਲ ਜਾਣ ਵਾਲੀਆਂ ਸਾਰੀਆਂ ਅਤੇ ਕੈਨੇਡਾ ਤੇ ਅਮਰੀਕਾ ਦੇ ਪੰਜ ਸ਼ਹਿਰਾਂ ਵੱਲ ਜਾਣ ਵਾਲੀਆਂ ਫਲਾਈਟਸ ਅਗਲੇ ਹੁਕਮਾਂ ਤੱਕ ਰੱਦ ਕਰ ਦਿਤੀਆਂ ਹਨ। ਦੂਜੇ ਪਾਸੇ ਏਅਰ ਕੈਨੇਡਾ, ਸਿੰਗਾਪੁਰ ਏਅਰਲਾਈਨਜ਼ ਅਤੇ ਯੂਨਾਈਟਡ ਏਅਰਲਾਈਨਜ਼ ਵੱਲੋਂ ਵੀ ਆਪਣੀਆਂ ਕਈ ਫਲਾਈਟਸ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ਹੈ।ਏਅਰ ਇੰਡੀਆਂ ਵੱਲੋਂ ਵੱਡਾ ੳੈਲਾਨ ਕਰਦੇ ਹੋਏ ਯੂ੍ਰਪ ਜਾਣ ਵਾਲੀਆਂ ਵਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਖਾੜੀ ਮੁਲਕਾਂ ਵੱਲੋਂ ਆਪੋ ਆਪਣੇ ਹਵਾਈ ਖੇਤਰ ਬੰਦ ਕੀਤੇ ਜਾ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਨਿਊ ਯਾਰਕ, ਟੋਰਾਂਟੋ, ਵਾਸ਼ਿੰਗਟਨ, ਸ਼ਿਕਾਗੋ ਅਤੇ ਨਿਊ ਅਰਕ ਜਾਣ ਵਾਲੀਆਂ ਫਲਾਈਟਸ ਆਰਜ਼ੀ ਤੌਰ ’ਤੇ ਰੱਦ ਰਹਿਣਗੀਆਂ।ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਵੱਲੋਂ ਜੰਗਬੰਦੀ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਕਤਰ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਹਵਾਈ ਖੇਤਰ ਸੋਮਵਾਰ ਨੂੰ ਬੰਦ ਕਰ ਦਿਤੇ। ਐਨ ਮੌਕੇ ’ਤੇ ਕੀਤੀ ਗਈ ਕਾਰਵਾਈ ਮਗਰੋਂ ਏਅਰ ਇੰਡੀਆ ਨੂੰ ਉਤਰੀ ਅਮਰੀਕਾ ਤੋਂ ਪਰਤ ਰਹੀਆਂ ਫਲਾਈਟਸ ਦੇ ਰੂਟ ਤਬਦੀਲ ਕਰਨੇ ਪਏ। ਮੁਸਾਫ਼ਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨੌਰਥ ਅਮੈਰਿਕਾ ਤੋਂ ਭਾਰਤ ਆ ਰਹੀ ਇਕ ਫਲਾਈਟ ਨੂੰ ਵਾਪਸ ਹੀ ਮੋੜ ਦਿਤਾ ਗਿਆ।

ਇਹ ਵੀ ਪੜ੍ਹੋ :ਕੈਨੇਡਾ ਜਾਣ ਵਾਲਿਆਂ ਫਲਾਈਟਾਂ ਹੋਈਆਂ ਬੰਦ

ਏਅਰ ਇੰਡੀਆ ਵੱਲੋਂ ਮੁਸਾਫ਼ਰਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਖਾੜੀ ਮੁਲਕਾਂ ਵਿਚ ਪੈਦਾ ਹੋਏ ਹਾਲਾਤ ਏਅਰਲਾਈਨ ਦੇ ਕੰਟਰੋਲ ਤੋਂ ਬਾਹਰ ਹਨ।ਹਵਾਈ ਖੇਤਰ ਬੰਦ ਹੋਣ ਕਰ ਕੇ ਏਅਰ ਕੈਨੇਡਾ ਵੱਲੋਂ ਦੁਬਈ ਜਾਣ ਵਾਲੀਆਂ ਨੌਨ ਸਟੌਪ ਫਲਾਈਟਸ ਰੱਦ ਕਰ ਦਿਤੀਆਂ ਗਈਆਂ ਜਦਕਿ ਯੂਨਾਈਟਡ ਏਅਰਲਾਈਨਜ਼ ਵੱਲੋਂ ਨਿਊ ਅਰਕ ਅਤੇ ਨਿਊ ਜਰਸੀ ਤੋਂ ਦੁਬਈ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਬ੍ਰਿਿਟਸ਼ ਏਅਰਵੇਜ਼ ਨੇ ਦੋਹਾ ਜਾਣ ਵਾਲੀਆਂ ਫਲਾਈਟਸ ਮੁਅੱਤਲ ਕਰਨ ਦਾ ਜ਼ਿਕਰ ਕੀਤਾ ਹੈ। ਭਾਰਤੀ ਏਅਰਲਾਈਨਜ਼ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਡੀਗੋ ਵੱਲੋਂ ਦੁਬਈ, ਦੋਹਾ, ਆਬੂ ਧਾਬੀ, ਕੁਵੈਤ ਅਤੇ ਤਬਲਿਸੀ ਦੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਬਾਅਦ ਦੁਪਹਿਰ ਤੱਕ 705 ਕੌਮਾਂਤਰੀ ਫਲਾਈਟਸ ਰੱਦ ਹੋਈਆਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਮੁਕੰਮਲ ਜੰਗਬੰਦੀ ਹੋਣ ਤੱਕ ਫਲਾਈਟਸ ਮੁੜ ਸ਼ੁਰੂ ਹੋਣ ਦੇ ਆਸਾਰ ਨਹੀਂ।ਫਲਾਈਟ ਸੇਫ਼ਟੀ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਹਸਨ ਸ਼ਾਹੀਦੀ ਨੇ ਕਿਹਾ ਕਿ ਵੱਖ ਵੱਖ ਮੁਲਕਾਂ ਵੱਲੋਂ ਆਪਣੀ ਰਣਨੀਤੀ ਤਹਿਤ ਹਵਾਈ ਖੇਤਰ ਬੰਦ ਕੀਤੇ ਗਏ ਹਨ। ਕਤਰ ਵੱਲੋਂ ਹਵਾਈ ਖੇਤਰ ਬੰਦ ਕਰਨ ਦਾ ਫੈਸਲਾ ਜਾਇਜ਼ ਹੈ ਕਿਉਂਕਿ ਖਤਰਾ ਬਹੁਤ ਜ਼ਿਆਦਾ ਵਧ ਚੁੱਕਾ ਹੈ।ਇੱਥੇ ਦੱਸਣਾ ਬਣਦਾ ਹੈ ਕਿ ਸੰਯੁਕਤ ਅਰਬ ਅਮੀਰਾ ਦਾ ਹਵਾਈ ਖੇਤਰ ਸੋਮਵਾਰ ਨੂੰ ਕਈ ਘੰਟੇ ਬੰਦ ਰਿਹਾ ਪਰ ਹੁਣ ਇਸ ਨੂੰ ਖੋਲ੍ਹ ਦਿਤਾ ਗਿਆ ਹੈ। ਸ਼ਾਹਿਦੀ ਦਾ ਕਹਿਣਾ ਸੀ ਕਿ ਕੋਈ ਮੁਲਕ ਐਮ.ਐਚ. 17 ਫਲਾਈਟ ਵਰਗਾ ਹਸ਼ਰ ਨਹੀਂ ਚਾਹੇਗਾ ਜਦੋਂ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਨੂੰ ਯੂਕਰੇਨ ਦੇ ਹਵਾਈ ਖੇਤਰ ਵਿਚ ਮਿਜ਼ਾਈਲ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਸਾਰੇ 298 ਮੁਸਾਫ਼ਰ ਮਾਰੇ ਗਏ।

Post Comment

You May Have Missed