
ਪੰਜਾਬ ‘ਚ ਵੱਡੇ ਖ਼ਤਰੇ ਵਿਚਕਾਰ ਨਵੀਂ ਐਡਵਾਈਜ਼ਰੀ ਦੀ ਸ਼ੁਰੂ ਹੋਇ ਤਿਆਰੀ! ਸੂਬਾ ਵਾਸੀ ਹੋ ਜਾਣ ਸਾਵਧਾਨ
ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹੁਣ ਸੂਬੇ ‘ਚ ਕੋਰੋਨਾ ਦੇ 2 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਕ ਹਫ਼ਤਾ ਪਹਿਲਾਂ ਤੱਕ ਜਿੱਥੇ ਕੋਰੋਨਾ ਦੇ ਸਿਰਫ ਥੋੜ੍ਹੇ ਜਿਹੇ ਮਰੀਜ਼ ਸਨ ਪਰ ਅਚਾਨਕ ਇਨ੍ਹਾਂ ਦੀ ਗਿਣਤੀ 40 ਹੋ ਗਈ। ਹੁਣ ਬੀਤੇ ਦਿਨ 2 ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਸੂਬੇ ‘ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 42 ਹੋ ਗਈ ਹੈ।ਇਨ੍ਹਾਂ ’ਚੋਂ 21 ਮਰੀਜ਼ ਲੁਧਿਆਣਾ ਦੇ ਹਨ। ਬੀਤੇ ਦਿਨ ਸਾਹਮਣੇ ਆਏ ਮਰੀਜ਼ਾਂ ’ਚੋਂ ਇਕ 44 ਸਾਲਾ ਔਰਤ ਪੇਂਡੂ ਖੇਤਰ ਤੋਂ ਹੈ, ਜਦੋਂ ਕਿ ਇਕ 50 ਸਾਲਾ ਔਰਤ ਸ਼ਹਿਰੀ ਖੇਤਰ ਨਾਲ ਸਬੰਧਿਤ ਹੈ। ਜ਼ਿਲ੍ਹਾ ਐਪੀਡੀਮਿਓਲਾਜਿਸਟ ਡਾ. ਸ਼ੀਤਲ ਨਾਰੰਗ ਦੇ ਅਨੁਸਾਰ, ਜ਼ਿਲ੍ਹੇ ’ਚ ਇਸ ਵੇਲੇ 23 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 4 ਮਰੀਜ਼ ਠੀਕ ਹੋ ਗਏ ਹਨ। ਇਸ ਵੇਲੇ 12 ਐਕਟਿਵ ਮਰੀਜ਼ ਘਰੇਲੂ ਆਈਸੋਲੇਸ਼ਨ ’ਚ ਰਹਿ ਰਹੇ ਹਨ। ਹੁਣ ਤੱਕ 2 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।ਸੂਬੇ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਹਾਲ ਹੀ ‘ਚ ਰਿਪੋਰਟ ਹੋਏ ਸਾਰੇ ਮਰੀਜ਼ਾਂ ‘ਚ ਸਿਰਫ ਹਲਕੇ ਲੱਛਣ ਹੀ ਦੇਖੇ ਗਏ ਹਨ ਅਤੇ ਹਾਲਾਤ ਇਸ ਵੇਲੇ ਕੰਟਰੋਲ ਹੇਠ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਕੋਵਿਡ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਅਤੇ ਇਸ ‘ਤੇ ਇਸ ਸਮੇਂ ਵਿਚਾਰ ਚਲ ਰਿਹਾ ਹੈ। ਫਿਲਹਾਲ ਸਿਹਤ ਵਿਭਾਗ ਵਲੋਂ ਪੰਜਾਬ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
Post Comment