
‘ਪਾਣੀ ਪੰਜਾਬ ਦਾ ਨਹੀਂ ਹਿਮਾਚਲ ਦਾ ਹੈ’ ਹਿਮਾਚਲ ਦੇ CM ਦਾ ਪਾਣੀ ਬਾਰੇ ਵੱਡਾ ਬਿਆਨ
‘ਪਾਣੀ ਪੰਜਾਬ ਦਾ ਨਹੀਂ ਹਿਮਾਚਲ ਦਾ ਹੈ’ ਹਿਮਾਚਲ ਦੇ CM ਦਾ ਪਾਣੀ ਬਾਰੇ ਵੱਡਾ ਬਿਆਨ
3 ਮਈ 2025
ਪੰਜਾਬ ਤੇ ਹਰਿਆਣਾ ‘ਚ ਪਾਣੀ ਦਾ ਵਿਵਾਦ ਚੱਲ ਰਿਹਾ ਹੈ ਉਥੇ ਹੀ ਹੁਣ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦ ਸੁੱਖੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨਾਂ ਕਿਹਾ ਕਿ ਹਿਮਾਚਲ ਦੇ ਪਾਣੀ ‘ਤੇ ਪੰਜਾਬ ਤੇ ਹਰਿਆਣਾ ਲੜ ਰਹੇ ਹਨ।ਕਿਉਕਿ ਪਾਣੀ ਪੰਜਾਬ ਦਾ ਨਹੀਂ ਸਗੋਂ ਹਿਮਾਚਲ ਦਾ ਹੈ।
ਕਸਕਸ ਦੀ ਮੀਟਿੰਗ ਤੋਂ ਪਹਿਲਾਂ ਹਿਮਾਚਲ ਦੇ ਬਿਆਨ ਨੇ ਪੰਜਾਬ ਦੀ ਸਿਆਸਤ ਨੂੰ ਭਖਾ ਦਿੱਤਾ ਹੈ। ਦੱਸ ਦੇਈਏ ਕਿ ਕਸਸਕ ਰਾਹੀਂ ਹਰਿਆਣਾ ਨੇ ਪੰਜਾਬ ਤੋਂ 8500 ਕਿਉਸਿਕ ਪਾਣੀ ਮੰਗਿਆ ਹੈ ਪਰ ਪੰਜਾਬ ਦਾ ਤਰਕ ਹੈ ਕਿ ਅਸੀ ਹਰਿਆਣਾ ਨੂੰ 4000 ਕਿਊਸਿਕ ਪਾਣੀ ਦੇਣ ਲਈ ਤਿਆਰ ਹਾਂ। ਤੇ ਇਸ ਤੋਂ ਉਤੇ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਜੋ ਅਸੀ ਤੁਹਾਨੂੰ ਦੇ ਸਕੀਏ।
BBMB ਨੇ ਐਮਰਜੈਂਸੀ ਮੀਟਿੰਗ ਸੱਦੀ ਹੈ।ਪੰਜਾਬ ਸਰਕਾਰ ਵੱਲੋਂ ਭਾਖੜਾ ਨਹਿਰ ਦਾ ਪਾਣੀ ਰੋਕਣ ਦੇ ਮਾਮਲੇ ‘ਚ ਹੁਣ ਹਰਿਆਣਾ ਨੇ ਵੀ ਆਲ ਪਾਰਟੀ ਮੀਟਿੰਗ ਬੁਲਾਈ ਹੈ। BBMB ਦੀ ਮੀਟਿੰਗ ਚੰਡੀਗੜ੍ਹ ‘ਚ ਹਰਿਆਣਾ ਭਵਨ ‘ਚ ਹੋਵੇਗੀ। ਤੇ ਇਸ ਮੀਟਿੰਗ ਦੀ ਅਗਵਾਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ। BBMB ਨੇ ਸ਼ਾਮ 5 ਵਜੇ ਚੰਡੀਗੜ੍ਹ ‘ਚ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ ਤੇ ਹਿਮਾਚਲ ਦੇ ਅਧਿਕਾਰੀਆਂ ਨੂੰ ਬੁਲਾਇਆ ਹੈ।
‘ਪਾਣੀ ਪੰਜਾਬ ਦਾ ਨਹੀਂ ਹਿਮਾਚਲ ਦਾ ਹੈ’ ਹਿਮਾਚਲ ਦੇ CM ਦਾ ਪਾਣੀ ਬਾਰੇ ਵੱਡਾ ਬਿਆਨ
ਪੰਜਾਬ, ਹਰਿਆਣਾ ਤੇ ਹਿਮਾਚਲ ਤਿੰਨੇ ਸੂਬੇ ਪਾਣੀ ਨੂੰ ਲੈ ਕੇ ਆਹਮੋ-ਸਾਹਮਣੇ ਨਜ਼ਰ ਆ ਰਹੇ ਨੇ ਕਿਉਕਿ ਇਕ ਪਾਸੇ ਪੰਜਾਬ ਤੇ ਹਰਿਆਣਾ ‘ਚ ਤਾਂ ਪਹਿਲਾਂ ਹੀ ਆਰ ਪਾਰ ਦੀ ਲੜਾਈ ਚੱਲ ਰਹੀ ਹੈ ਤੇ ਹੁਣ ਹਿਮਾਚਲ ਵੀ ਇਸ ‘ਚ ਕੁਦ ਪਿਆ ਹੈ ਤੇ ਸਾਰੇ ਪਾਣੀ ‘ਤੇ ਆਪਣਾ ਦਾਅਵਾ ਕਰ ਦਿੱਤਾ ਹੈ।
Post Comment