ਹੁਣੀ-ਹੁਣੀ

ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੀ ਤਿਆਰੀ! ਕੇਂਦਰ ਨੇ ਪੰਜਾਬ ਨੂੰ ਦਿੱਤੇ ਆਹ ਹੁਕਮ

ਡਰਿਆ ਪਾਕਿਸਤਾਨ

ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਦੀ ਤਿਆਰੀ! ਕੇਂਦਰ ਨੇ ਪੰਜਾਬ ਨੂੰ ਦਿੱਤੇ ਆਹ ਹੁਕਮ

6 ਮਈ 2025

ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਪੂਰਨ ਮਾਹੌਲ ਬਣਿਆ ਹੋਇਆ ਹੈ। ਤੇ ਹੁਣ ਦੋਵੇਂ ਦੇਸ਼ਾਂ ਵਿਚਾਲੇ ਜੰਗ ਦੀ ਤਿਆਰੀ ਨਜ਼ਰ ਆ ਰਹੀ ਹੈ।
ਪੰਜਾਬ ‘ਚ ਕੱਲ 20 ਥਾਵਾਂ ‘ਤੇ ਮੌਕ ਡਰਿੱਲ ਹੋਏਗੀ ਜਿਸ ਵਿੱਚ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਜਲੰਧਰ, ਪਟਿਆਲਾ, ਪਠਾਣਕੋਟ, ਆਦਮਪੁਰ, ਕੋਟਕਪੁਰਾ, ਮੋਹਾਲੀ ਸਮੇਤ ਕਈ ਜਿਲੇ ਸ਼ਾਮਿਲ ਹਨ।

ਦੱਸ ਦਈਏ ਕਿ ਬੀਤੇ ਦਿਨੀ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਹੁਕਮ ਦਿੱਤੇ ਗਏ ਸਨ ਤੇ ਹੁਣ 20 ਥਾਵਾਂ ‘ਤੇ ਮੌਕ ਡਰਿਡ ਹੋਏਗੀ ਤਾਂ ਜੋ ਆਪਣੀ ਸੁਰੱਖਿਆ ਦੇ ਅਧਿਕਾਰ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਵਿੱਚ ਆਮ ਨਾਗਰਿਕ ਤੇ ਵਿਦਿਆਰਥੀ ਹਿਸਾ ਲੈਣਗੇ।

ਦੱਸ ਦਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਹਨ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਕੀਤੇ ਕਈ ਸਮਝੌਤੇ ਰੱਦ ਕਰ ਦਿੱਤੇ ਅਤੇ ਪਾਕਿਸਤਾਨ ਨੂੰ ਜਾਂਦਾ ਪਾਣੀ ਵੀ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਪਾਕਿਸਤਾਨ ਭਾਰਤ ਦੇ ਇਸ ਫੈਸਲਿਆਂ ਦਾ ਜਵਾਬ ਦੇਣ ਲਈ ਜਹਿਰ ਉਗਲ ਰਿਹਾ ਸੀ। ਤੇ ਹੁਣ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਨੂੰ ਪੱਥਰ ਚਟਾਉਣ ਲਈ ਤਿਆਰੀ ਕਸ ਲਈ ਹੈ।

Post Comment

You May Have Missed