ਹੁਣੀ-ਹੁਣੀ

9 IPS ਅਧਿਕਾਰੀਆਂ ਦੇ ਤਬਾਦਲੇ, SSP ਨਾਨਕ ਸਿੰਘ ਵੀ ਬਦਲੇ

9 IPS ਅਧਿਕਾਰੀਆਂ ਦੇ ਤਬਾਦਲੇ, SSP ਨਾਨਕ ਸਿੰਘ ਵੀ ਬਦਲੇ

3 ਮਈ 2025

ਪੰਜਾਬ ਦੇ ਪੁਲਿਸ ਵਿਭਾਗ ‘ਚ ਇੱਕ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸਦੇ ਤਹਿਤ ਇੱਕ PPS ਤੇ ਨੌ IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ‘ਚ ਪਟਿਆਲਾ ਦੇ SSP ਨਾਨਕ ਸਿੰਘ ਵੀ ਸ਼ਾਮਿਲ ਹਨ ਜੋ ਕਈ ਕਈ ਮਾਮਲਿਆਂ ‘ਚ ਵਿਵਾਦਾਂ ਦਾ ਕਾਰਨ ਬਣੇ।
ਦੱਸਦੇਈਏ ਕਿ ਇਸ ਲਿਸਟ ‘ਚ ਵਰਿੰਦਰ ਕੁਮਾਰ, ਪ੍ਰਵੀਨ ਕੁਮਾਰ, ਆਰ ਕੇ ਜਸਵਲ, ਕੁਲਦੀਪ ਸਿੰਘ ਚਾਹਲ, ਹਰਜੀਤ ਸਿੰਘ, ਨਾਨਕ ਸਿੰਘ, ਵਰੁਣ ਸ਼ਰਮਾ, ਤੁਸ਼ਾਰ ਗੁਪਤਾ ਦੇ ਨਾਂ ਸ਼ਾਮਿਲ ਹਨ ਜਿਨਾਂ ਦੇ ਤਬਾਦਲੇ ਕੀਤੇ ਗਏ ਹਨ।
ਪ੍ਰਵੀਨ ਕੁਮਾਰ ਨੂੰ ਐਡੀਸ਼ਨ ਚੀਫ ਡਾਇਰੈਕਟਰ ਵਿਜੀਲੈਂਸ ਤੇ ADGP ਇੰਟੈਲੀਜੈਂਸ, ਆਰ ਕੇ ਜਸਵਾਲ ਨੂੰ ADGP NRI, ਕੁਲਦੀਪ ਸਿੰਘ ਚਾਹਲ ਨੂੰ DIG ਤਕਨੀਕੀ ਸਰਵਿਸ, ਹਰਜੀਤ ਸਿੰੰਘ ਨੂੰ DIG ਬਠਿੰਡਾ ਰੇਜ਼, ਨਾਨਕ ਸਿੰਘ ਨੂੰ DIG ਪਟਿਆਲਾ ਰੇਜ਼, ਵਰੁਣ ਸ਼ਰਮਾ ਨੂੰ SSP ਪਟਿਆਲਾ, ਤੁਸ਼ਾਰ ਗੁਪਤਾ ਨੂੰ AIG ਦਾ ਚਾਰਜ ਦਿੱਤਾ ਗਿਆ ਹੈ।
ਦੱਸਦੇਈਏ ਕਿ ਪਟਿਆਲਾ ਦੇ DIG ਮਨਦੀਪ ਸਿੰਘ ਸਿੱਧੂ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਜਿਸ ਤੋਂ ਬਾਅਦ ਉਹਨਾਂ ਦੀ ਥਾਂ ਹੁਣ ਨਾਨਕ ਸਿੰਘ ਲੈਣਗੇ ਜੋ ਕਿ ਪਹਿਲਾਂ ਪਟਿਆਲਾ ਦੇ SSP ਦਾ ਚਾਰਜ ਸੰਭਾਲ ਰਹੇ ਸਨ।

Post Comment

You May Have Missed