ਹੁਣੀ-ਹੁਣੀ

ਤਹਿਸੀਲਦਾਰਾਂ ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, 14 ਅਧਿਕਾਰੀ ਕੀਤੇ ਮੁਅੱਤਲ

ਤਹਿਸੀਲਦਾਰਾਂ

ਤਹਿਸੀਲਦਾਰਾਂ ਤੇ ਮਾਨ ਸਰਕਾਰ ਦੀ ਵੱਡੀ ਕਾਰਵਾਈ, 14 ਅਧਿਕਾਰੀ ਕੀਤੇ ਮੁਅੱਤਲ

6 ਮਈ 2025

ਮਾਨ ਸਰਕਾਰ ਤੇ ਤਹਿਸੀਲਦਾਰਾਂ ਵਿਚਾਲੇ ਲੰਬੇ ਸਮੇਂ ਤੋਂ ਤਕਰਾਰ ਚੱਲ ਰਿਹਾ ਹੈ ਤੇ ਹੁਣ ਮਾਨ ਸਰਕਾਰ ਦੀ ਤਹਿਸੀਲਦਾਰਾਂ ਖਿਲਾਫ਼ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ।
ਪੰਜਾਬ ਵਿੱਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ ਕੁੱਲ 14 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਜਿਨਾਂ ਵਿੱਚ 6 ਤਹਿਸੀਲਦਾਰ ਅਤੇ 8 ਨਾਇਬ ਤਹਿਸੀਲਦਾਰ ਸ਼ਾਮਿਲ ਹਨ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਜਿਨਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਮੁਖ ਸਿੰਘ ਤਹਿਸੀਲਦਾਰ ਬਾਘਾ ਪੁਰਾਣਾ, ਭੀਮ ਸੈਨ ਨਾਇਬ ਤਹਿਸੀਲਦਾਰ ਬਾਘਾ ਪੁਰਾਣਾ, ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲਸਰ, ਰਮੇਸ਼ ਢੀਂਗਰਾ ਨਾਇਬ ਤਹਸੀਲਦਾਰ ਧਰਮਕੋਟ ਅਤੇ ਹੋਰ ਅਧਿਕਾਰੀ ਸ਼ਾਮਿਲ ਹਨ ਇਸ ਦੀ ਸੂਚੀ ਵੀ ਮਾਨ ਸਰਕਾਰ ਨੇ ਸਾਂਝੀ ਕੀਤੀ ਹੈ।

Post Comment

You May Have Missed