
ਪੰਜਾਬ ਦੇ 5 ਜਿਲਿਆਂ ‘ਚ ਸਕੂਲ ਬੰਦ, ਪਾਕਿਸਤਾਨ ਕਰ ਸਕਦਾ ਹਮਲਾ!
ਪੰਜਾਬ ਦੇ 5 ਜਿਲਿਆਂ ‘ਚ ਸਕੂਲ ਬੰਦ, ਪਾਕਿਸਤਾਨ ਕਰ ਸਕਦਾ ਹਮਲਾ!
7 ਮਈ 2025
ਭਾਰਤ ਪਾਕਿਸਤਾਨ ਵਿਚਾਲੇ ਲਗਾਤਾਰ ਤਨਾਅ ਵੱਧਦਾ ਜਾ ਰਿਹਾ ਹੈ। ਕਿਉਂਕਿ ਬੀਤੀ ਰਾਤ ਭਾਰਤ ਨੇ ਏਅਰ ਸਟਰਾਈਕ ਕਰ ਕੇ 9 ਅੱਤਵਾਦੀ ਟਿਕਾਣੇ ਤਬਾਹ ਕਰ ਦਿੱਤੇ ਸਨ।
5 ਜਿਲਿਆਂ ਦੇ ਸਕੂਲ ਬੰਦ
ਜਿਸ ਤੋਂ ਬਾਅਦ ਅੱਜ ਪੰਜਾਬ ਦੇ ਪੰਜ ਜਿਲਿਆਂ ‘ਚ ਸਾਰੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹਨਾਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਹੁਕਮ ਜਾਰੀ ਕਰਦਿਆਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹਨਾਂ ਜ਼ਿਲਿਆਂ ਵਿੱਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਲਕਾ ਸ਼ਾਮਿਲ ਹਨ। ਦੱਸ ਦਈਏ ਕਿ ਇਹ ਸਾਰੇ ਜਿਲੇ ਸਰਹੱਦ ਦੇ ਨਾਲ ਲੱਗਦੇ ਹਨ ਜਿਸ ਕਾਰਨ ਪਾਕਿਸਤਾਨ ਤੋਂ ਖਤਰਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਦੇਸ਼ ‘ਚ ਕਈ ਏਅਰਪੋਰਟ ਬੰਦ
ਦੇਸ਼ ਦੇ 300 ਜਿਲਿਆਂ ਵਿੱਚ ਅੱਜ ਮੋਕ ਡਰਿਲ ਕੀਤੀ ਜਾਵੇਗੀ ਇਸ ਤੋਂ ਇਲਾਵਾ ਦੇਸ਼ ਦੇ ਕਈ ਏਅਰਪੋਰਟ ਵੀ ਬੰਦ ਕਰ ਦਿੱਤੇ ਗਏ ਹਨ। ਜਿਸ ਵਿੱਚ ਜੰਮੂ ਸ਼੍ਰੀਨਗਰ, ਲੇਹ, ਚੰਡੀਗੜ੍ਹ, ਅੰਮ੍ਰਿਤਸਰ ਹਿਮਾਚਲ ਦਾ ਧਰਮਸ਼ਾਲਾ, ਰਾਜਸਥਾਨ ਦੇ ਬੀਕਾਨੇਰ ਤੇ ਜੋਧਪੁਰ, ਗੁਜਰਾਤ ਦੇ ਰਾਜਕੋਟ, ਜਾਮਨਗਰ ਇਹ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਗਏ ਹਨ।
ਸਰਹੱਦੀ ਇਲਾਕਿਆਂ ‘ਚ ਡਰ ਦਾ ਮਾਹੌਲ
ਪੰਜਾਬ ਦੇ ਕੁਝ ਸਰਹੱਦੀ ਇਲਾਕਿਆਂ ਦੇ ਲੋਕ ਆਪਣਾ ਸਮਾਨ ਲੈ ਕੇ ਪਿੰਡ ਖਾਲੀ ਕਰਨ ਲੱਗੇ ਹਨ। ਤਾਂ ਜੋ ਉਹ ਸੁਰੱਖਿਅਤ ਥਾਵਾਂ ‘ਤੇ ਪਹੁੰਚ ਜਾਣ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਲਗਾਤਾਰ ਜੰਗ ਦਾ ਮਾਹੌਲ ਬਣਨ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਉੱਥੇ ਹੀ ਲੋਕਾਂ ਵਿੱਚ ਉਤਸ਼ਾਹ ਵੀ ਹੈ ਕਿ ਸਾਡੀ ਭਾਰਤ ਦੀ ਫੌਜ ਨੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਕਿਉਂਕਿ ਭਾਰਤ ਦੇ ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ ਭਾਰਤ ਦੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਸੀ।
Post Comment