
ਰੂਸ ਨੇ ਦਿੱਤੀ ਭਾਰਤ ਨੂੰ ਹਮਾਇਤ, ਪਾਕਿਸਤਾਨ ਦੀ ਉਡੀ ਨੀਂਦ!
ਰੂਸ ਨੇ ਦਿੱਤੀ ਭਾਰਤ ਨੂੰ ਹਮਾਇਤ, ਪਾਕਿਸਤਾਨ ਦੀ ਉਡੀ ਨੀਂਦ!
6 ਮਈ 2025
ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧੇ ਤਨਾਅ ਕਾਰਨ ਜੰਗ ਦੀ ਤਿਆਰੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਹੁਣ ਰੂਸ ਨੇ ਵੀ ਭਾਰਤ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਆਖ ਦਿੱਤੀ ਹੈ। ਦੱਸ ਦਈਏ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਰੂਸ ਅੱਤਵਾਦ ਖਿਲਾਫ ਭਾਰਤ ਦੀ ਜੰਗ ਨੂੰ ਪੂਰੀ ਹਮਾਇਤ ਦਿੰਦਾ ਹੈ। ਪਹਿਲਗਾਮ ਦਹਿਸ਼ਤੀ ਹਮਲੇ ਦੇ ਸਾਜਿਸ਼ ਘਾੜਿਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਮੋਦੀ ਨਾਲ ਗੱਲਬਾਤ ਦੌਰਾਨ ਪੁਤਿਨ ਨੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ। ਅਤੇ ਬੇਕਸੂਰ ਲੋਕਾਂ ਦੇ ਕਤਲ ‘ਤੇ ਡੂੰਘਾ ਅਫਸੋਸ ਜਤਾਇਆ ਹੈ। ਰੂਸੀ ਸ਼ਰਾਫਤਖਾਨੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਪੁਤਿਨ ਨੇ ਅੱਤਵਾਦੀ ਹਮਲੇ ਨੂੰ ਵਹਿਸ਼ੀ ਕਰਾਰ ਦਿੱਤਾ ਹੈ। ਅਤੇ ਦੋਵੇਂ ਆਗੂਆਂ ਨੇ ਹਰ ਤਰ੍ਹਾਂ ਦੇ ਅੱਤਵਾਦ ਖਿਲਾਫ ਬਿਨਾਂ ਸਮਝੌਤਾ ਕੀਤੇ ਜੰਗ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਨੇ ਇਸ ਵਰੇ ਭਾਰਤ ‘ਚ ਹੋਣ ਵਾਲੇ ਸਲਾਨਾ ਭਾਰਤ-ਰੂਸ ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਸਵੀਕਾਰ ਕਰ ਲਿਆ ਹੈ। ਪੂਤਿਨ 22 ਅਪ੍ਰੈਲ ਦੇ ਅੱਤਵਾਦੀ ਹਮਲੇ ਦੀ ਸਭ ਤੋਂ ਪਹਿਲਾਂ ਨਿਖੇਧੀ ਕਰਨ ਵਾਲੇ ਆਲਮੀ ਆਗੂਆਂ ਦੇ ਵਿੱਚ ਸ਼ਾਮਿਲ ਹੋਏ ਹਨ। ਜੈਸਵਾਲ ਨੇ ਕਿਹਾ ਹੈ ਕਿ ਮੋਦੀ ਅਤੇ ਪੁਤਿਨ ਨੇ ਭਾਰਤ ਰੂਸ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਹੋਰ ਗੂੜਾ ਬਣਾਉਣ ਦੀ ਆਪਣੀ ਵਚਨ ਬਧਤਾ ਦੁਹਰਾਈ ਹੈ ਤਾਂ ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ‘ਵਿਜੇ ਦਿਵਸ’ ਦੀ 80ਵੀਂ ਵਰੇਗੰਡ ਮੌਕੇ ਪੂਤੀਨ ਅਤੇ ਉੱਥੋਂ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ ਹੈ।
ਦੱਸ ਦਈਏ ਕਿ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਭਾਰਤ ਖਿਲਾਫ ਜਹਿਰ ਉਗਲ ਰਿਹਾ ਹੈ। ਤੇ ਹੁਣ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਦੀਆਂ ਇਹਨਾਂ ਨਪਾਕ ਹਰਕਤਾਂ ਦਾ ਠੋਕਵਾਂ ਜਵਾਬ ਦੇਣ ਦੀ ਤਿਆਰੀ ਕਸ ਲਈ ਹੈ।ਹੁਣ ਦੇਖਣਾ ਹੋਏਗਾ ਕਿ ਦੋਵੇਂ ਦੇਸ਼ਾਂ ਵਿਚਾਲੇ ਵਧਿਆ ਤਨਾਅ ਕਦੋਂ ਤੱਕ ਸ਼ਾਂਤ ਹੋਵੇਗਾ।
Post Comment