ਹੁਣੀ-ਹੁਣੀ

ਪੰਜਾਬ ‘ਚ ਮੀਂਹ ਤੇ ਤੂਫਾਨ ਦਾ ਅਲਰਟ ਜਾਰੀ, ਆਹ ਜਿਲ੍ਹਿਆਂ ਨੂੰ ਸਖਤ ਚੇਤਾਵਨੀ!

ਪੰਜਾਬ

ਪੰਜਾਬ ‘ਚ ਮੀਂਹ ਤੇ ਤੂਫਾਨ ਦਾ ਅਲਰਟ ਜਾਰੀ, ਆਹ ਜਿਲ੍ਹਿਆਂ ਨੂੰ ਸਖਤ ਚੇਤਾਵਨੀ!

3 ਮਈ 2025

ਪੰਜਾਬ ਦੇ ਮੌਸਮ ਨੇ ਅਚਾਨਕ ਕਰਵਟ ਲੈ ਲਈ ਜਿਸਤੋਂ ਆਮ ਲੋਕਾਂ ਨੇ ਗਰਮੀਂ ਤੋਂ ਰਾਹਤ ਮਹਿਸੂਸ ਕੀਤੀ ਕਿਉਕਿ ਵੱਧ ਰਹੇ ਤਾਪਮਾਨ ਕਾਰਨ ਹਰ ਵਿਅਕਤੀ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਸੀ। ਬੀਤੇ ਦਿਨੀ ਸੂਬੇ ਦਾ ਤਾਪਮਾਨ 5.5 ਡਿਗਰੀ ਸੈਲਸੀਅਸ ਤੱਕ ਗਿਰ ਗਿਆ ਜੋ ਕਿ ਆਮ ਨਾਲੋਂ 8.3 ਡਿਗਰੀ ਸੈਲਸੀਅਸ ਘੱਟ ਸੀ।ਜਿਸਨੇ ਲੋਕਾਂ ਨੂੰ ਤਪਦੀ ਗਰਮੀਂ ਤੋਂ ਠੰਡਕ ਦਿੱਤੀ।
ਜੇਕਰ ਪੰਜਾਬ ਦੇ ਸਭ ਤੋਂ ਵੱਧ ਗਰਮ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪਰੁ ਸਭ ਤੋਂ ਤੱਤਾ ਜਿਲ੍ਹਾ ਦਰਜ ਕੀਤ ਗਿਆ ਜਿਥੇ ਬੀਤੇ ਦਿਨੀਂ 33.5 ਡਿਗਰੀ ਸੈਲਸੀਅਸ ਤਾਪਮਾਨ ਸੀ।ਇਸੇ ਦਰਮਿਆਨ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਦਰਜ ਕੀਤੀ ਗਈ, ਜਿਵੇਂ ਪਠਾਨਕੋਟ ਤੇ ਅੰਮ੍ਰਿਤਸਰ ‘ਚ ਮੀਂਹ ਪਿਆ।ਜਿਆਦਾਤਰ ਜਿਿਲ੍ਹਆਂ ‘ਚ ਕੋਈ ਬਾਰਿਸ਼ ਨਹੀਂ ਹੋਈ ਪਰ ਬੱਦਲਵਾਈ ਕਾਰਨ ਤਾਪਮਾਨ ਘੱਟ ਰਿਹਾ।
ਮੌਸਮ ਵਿਭਾਗ ਅਨੁਸਾਰ, ਅਗਲੇ 5 ਦਿਨਾਂ ਵਿੱਚ ਪੰਜਾਬ ਦੇ ਕਈ ਜਿਿਲ੍ਹਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। 4 ਮਈ ਤੱਕ ਜਿਆਦਾਤਰ ਜਿਿਲ੍ਹਆਂ ‘ਚ ਕਿਤੇ-ਕਿਤੇ ਬਾਰਿਸ਼ ਹੋਵੇਗੀ। ਜੇਕਰ 5 ਮਈ ਦੀ ਗੱਲ ਕਰੀਏ ਤਾਂ ਇਸ ਦਿਨ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਰੂਪਨਗਰ ਤੇ ਕਈ ਹੋਰ ਥਾਂਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। 5 ਮਈ ਵਾਲੇ ਦਿਨ ਸੂਬੇ ‘ਚ ਔਰੇਜ ਅਲਰਟ ਜਾਰੀ ਕੀਤਾ ਗਿਆ ਹੈ। 6 ਮਈ ਨੂੰ ਵੀ ਮੀਂਹ ਕੁਝ ਹਿੱਸਿਆਂ ਤੱਕ ਹੀ ਸੀਮਤ ਰਹੇਗਾ।
ਮੌਸਮ ਵਿਭਾਗ ਅਨੁਸਰ ਇਹ ਗਿਰਾਵਟ ਪੱਛਮੀ ਗੜਬੜੀ ਕਾਰਨ ਦਰਜ ਕੀਤੀ ਗਈ ਹੈ।ਪੱਛਮੀ ਗੜਬੜ ਪੰਜਾਬ-ਹਰਿਆਣਾ ਸਰਹੱਦ ‘ਤੇ ਚੱਕਰਵਰਤੀ ਸਰਕੂਲੇਸ਼ਨ ਵਾਂਗ ਬਣੀ ਹੋਈ ਹੈ। ਇਸ ਕਾਰਨ ਸੂਬੇ ‘ਚ ਤੇਜ਼ ਹਵਾਵਾਂ, ਧੂੜ ਭਰੀਆਂ ਹਨੇਰੀਆਂ ਤੇ ਕੁਝ ਇਲਾਕਿਆਂ ‘ਚ ਮੀਂਹ ਪੈ ਰਹੇ ਹਨ।ਜਾਣਕਾਰੀ ਮੁਤਾਬਕ ਆਉਣ ਵਾਲੇ 24 ਘੰਟਿਆਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਵੇਗੀ ਜੋ ਲੋਕਾਂ ਨੂੰ ਗਰਮੀਂ ਤੋਂ ਰਾਹਤ ਦੇਣ ਦਾ ਕੰਮ ਕਰੇਗੀ।ਪੰਜਾਬ ‘ਚ ਮੀਂਹ ਤੇ ਤੂਫਾਨ ਦਾ ਅਲਰਟ ਜਾਰੀ, ਆਹ ਜਿਲ੍ਹਿਆਂ ਨੂੰ ਸਖਤ ਚੇਤਾਵਨੀ!
ਕੁਝ ਦਿਨ ਪਹਿਲਾਂ ਪੰਜਾਬ ‘ਚ ਤਾਪਮਾਨ ਇੰਨਾ ਵਧ ਗਿਆ ਕਿ ਲੋਕਾਂ ਦਾ ਦੁਪਹਿਰ ਸਮੇਂ ਘਰੋਂ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਸੀ ਪਰ ਹੁਣ ਕੁਝ ਦਿਨ ਲੋਕ ਇਸ ਠੰਡੇ ਮੌਸਮ ਦਾ ਆਨੰਦ ਲੈ ਸਕਣਗੇ।

Post Comment

You May Have Missed