
“ਸਿੱਖਾਂ ਨਾਲ ਹੋਏ ਧੱਕਿਆਂ ਦੀ ਮੈਂ ਜਿੰਮੇਵਾਰੀ ਲੈਂਦਾ ਹਾਂ”-ਰਾਹੁਲ ਗਾਂਧੀ
“ਸਿੱਖਾਂ ਨਾਲ ਹੋਏ ਧੱਕਿਆਂ ਦੀ ਮੈਂ ਜਿੰਮੇਵਾਰੀ ਲੈਂਦਾ ਹਾਂ”-ਰਾਹੁਲ ਗਾਂਧੀ
4 ਮਈ 2025
1984 ਸਿੱਖ ਨਸਲਕੁਸ਼ੀ ਦਾ ਦਰਦ ਨਾ ਤਾਂ ਭੁੱਲਣਯੋਗ ਹੈ ਤੇ ਨਾਹੀ ਕਦੇ ਭੁਲਾਇਆ ਜਾ ਸਕਦਾ ਹੈ। ਅਮਰੀਕਾ ਦੇ ਵਾਟਸਨ ਇੰਸਟੀਚਿਊਟ ‘ਚ ਹੋਈ ਇਕ ਟਾਕ ਸ਼ੋ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਇੱਕ ਵਿਿਦਆਰਥੀ ਨੇ 1984 ਦੇ ਸਿੱਖ ਕਤਲੇਆਮ ਤੇ ਸ੍ਰੀ ਅਕਾਲ ਤਖਤ ‘ਤੇ ਹੋਏ ਹਮਲੇ ਸੰਬੰਧੀ ਸਵਾਲ ਕੀਤਾ ਕਿ ਕਾਂਗਰਸ ਨੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਤੇ ਅੱਜ ਵੀ ਕਾਂਗਰਸ ਉਨਾਂ ਨੂੰ ਕਿਉਂ ਬਚਾ ਰਹੀ ਹੈ?
ਤਾਂ ਅੱਗੋਂ ਰਾਹੁਲ ਗਾਂਧੀ ਨੇ ਉਸ ਵਿਿਦਆਰਥੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, “ਮੈਂ ਸਿੱਖਾਂ ਨਾਲ ਹੋਏ ਧੱਕਿਆਂ ਦੀ ਜ਼ਿੰਮੇਵਾਰੀ ਲੈਂਦਾ ਹਾਂ”
ਉਨਾਂ ਅੱਗੇ ਕਿਹਾ ਕਿ 1980 ਦੇ ਦਹਾਕੇ ਵਿੱਚ ਉਹ ਰਾਜਨੀਤੀ ‘ਚ ਨਹੀਂ ਸਨ, ਪਰ ਉਹ ਅੱਜ ਵਿਰੋਧੀ ਧਿਰ ਦੇ ਨੇਤਾ ਹਨ ਤੇ ਇਸ ਤਰਾਂ ਦੀ ਘਟਨਾਂ ਮੁੜ ਨਾ ਵਾਪਰੇ, ਇਸ ਦੀ ਉਹ ਜਿੰਮੇਵਾਰੀ ਲੈਂਦੇ ਹਨ।ਰਾਹੁਲ ਗਾਂਧੀ ਨੇ ਕਿਹਾ ਕਿ ਅਕਾਲ ਤਖਤ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ।ਤੇ ਉਹ ਇਸ ਦਰਦ ਨੂੰ ਸਮਝਦੇ ਹਨ।
ਉਥੇ ਹੀ ਵਿਿਦਆਰਥੀ ਨੇ ਇਹ ਵੀ ਸਵਾਲ ਚੁੱਕਿਆ ਕਿ ਕਾਂਗਰਸ ਨੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਵਰਗੇ ਦੋਸ਼ੀਆਂ ਨੂੰ ਬਚਾਇਆ ਹੈ ਜੋ ਅੱਜ ਵੀ ਕਾਂਗਰਸ ‘ਚ ਹਨ।ਇਸ ‘ਤੇ ਰਾਹੁਲ ਗਾਂਧੀ ਨੇ ਸਿੱਧਾ ਜਵਾਬ ਤਾਂ ਨਹੀਂ ਦਿੱਤਾ ਪਰ ਇਹ ਕਹਿ ਕੇ ਟਾਲ ਦਿੱਤਾ ਕਿ ਭਵਿੱਖ ‘ਚ ਅਜਿਹੀ ਘਟਨਾਂ ਨਾ ਹੋਵੇ।
ਰਾਹੁਲ ਗਾਂਧੀ ਦੇ ਇਸ ਬਿਆਨ ‘ਤੇ ਸਿਆਸੀ ਪ੍ਰਤੀਕਿਿਰਆਵਾਂ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਈ ਸਿਆਸੀ ਆਗੂ ਆਖਦੇ ਹਨ ਕਿ ਕਾਂਗਰਸ ਦੀ ਨੀਤੀ ਹੀ ਸਹੀ ਨਹੀਂ ਕਿਉਕਿ ਅੱਜ ਵੀ ਕਦੀ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਹੀਂ ਮਿਲੀਆਂ ਭਾਵੇਂ ਕਿ ਸੱਜਣ ਕੁਮਾਰ ਨੂੰ ਸਜ਼ਾ ਵੀ ਹੋ ਚੁੱਕੀ ਹੈ।
Post Comment