
ਪੰਜਾਬ ਦੇ ਕਈ ਜਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ
27 ਅਪ੍ਰੈਲ 2025
ਪੰਜਾਬ ਦੇ ਕਈ ਜਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ
ਕੜਕਦੀ ਗਰਮੀ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਆਪਣਾ ਮਿਜਾਜ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਤੋਂ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਲੂ ਚੱਲ ਸਕਦੀ ਹੈ। ਜਦੋਂ ਕਿ 30 ਅਪ੍ਰੈਲ ਤੋਂ 2 ਮਈ ਤੱਕ ਪੰਜਾਬ ਦੇ ਕਈ ਸਥਾਨਾਂ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀਆਂ ਹਵਾਵਾਂ ਅਤੇ ਬੂੰਦਾਂਬਾਂਦੀ ਹੋਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਗਰਜ ਦੇ ਨਾਲ ਛਿੱਟੇ ਵੀ ਪੈ ਸਕਦੇ ਨੇ ਜਦੋਂ ਕਿ ਕੁਝ ਜਿਲਿਆਂ ਵਿੱਚ ਹਲਕੇ ਤੋਂ ਸਧਾਰਨ ਮੀਂਹ ਦੀ ਸੰਭਾਵਨਾ ਹੈ।
ਸ਼ਨੀਵਾਰ ਦੀ ਗੱਲ ਕਰੀਏ ਤਾਂ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਇੱਥੇ ਦਿਨ ਦਾ ਤਾਪਮਾਨ 43.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਆਮ ਤਾਪਮਾਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ। ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ 42.8 ਅਤੇ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਰੂਪਨਗਰ, ਹੁਸ਼ਿਆਰਪੁਰ ਮੋਹਾਲੀ, ਗੁਰਦਾਸਪੁਰ ਅਤੇ ਜਲੰਧਰ ਵਿੱਚ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਸ ਦੇਈਏ ਕਿ ਪੰਜਾਬ ‘ਚ ਕਣਕ ਦੀ ਵਾਢੀ ਲਗਭਗ ਕੀਤੀ ਜਾ ਚੁੱਕੀ ਹੈ ਤੇ ਇਸ ਵਕਤ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਪਰ ਇੰਨੀ ਕੜਕਦੀ ਧੁੱਪ ‘ਚ ਕੰਮ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ ਖਾਸ ਤੌਰ ‘ਤੇ ਕਿਸਾਨ ਤੇ ਮਜ਼ਦੂਰ ਜੋ ਲੂੰ ‘ਚ ਵੀ ਮਿਹਨਤ ਕਰਦੇ ਹਨ।ਤੇ ਇਸ ਗੱਲ ਤੋਂ ਵੀ ਰਾਹਤ ਹੈ ਕਿ ਕਿਸਾਨ ਸੋਚਦੇ ਹਨ ਕਿ ਛੇਤੀ ਹੀ ਕਣਕ ਤੇ ਤੂੰੜੀ ਤੰਦ ਸਾਂਭ ਕੇ ਵਿਹਲੇ ਹੋ ਜਾਈਏ।
Post Comment