ਹੁਣੀ-ਹੁਣੀ

ਪੰਜਾਬ ‘ਚ ਤਾਪਮਾਨ 43 ਡਿਗਰੀ ਤੋਂ ਪਾਰ! ਮੌਸਮ ਵਿਭਾਗ ਦੀ ਚੇਤਾਵਨੀ!

 

 

9 April 2025

 

ਜਿਥੇ ਇਕ ਪਾਸੇ ਅਜੇ ਅਪ੍ਰੈਲ ਮਹੀਨਾ ਅੱਧ ‘ਚ ਵੀ ਨਹੀਂ ਪਹੁੰਚਿਆ ਉੇਥੇ ਹੀ ਪੰਜਾਬ ‘ਚ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ।ਜੋ ਕਿ ਆਉਣ ਵਾਲੇ ਮਹੀਨਿਆਂ ‘ਚ 50 ਡਿਗਰੀ ਸੈਲਸੀਅਸ ਤੋਂ ਉੱਤੇ ਜਾਣ ਦੀ ਸੰਭਾਵਨਾ ਹੈ।

ਬੀਤੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ‘ਚ ਬਠਿੰਡਾ ਸਭ ਤੋਂ ਗਰਮ ਰਿਹਾ।ਤੇ ਲੁਧਿਆਣਾ, ਪਟਿਆਲਾ ਤੇ ਫਿਰੋਜ਼ਪੁਰ ‘ਚ ਵੀ 38 ਤੋਂ 39 ਤੱਕ ਤਾਪਮਾਨ ਦਰਜ ਕੀਤਾ ਗਿਆ।

ਪੰਜਾਬ ‘ਚ ਤਾਪਮਾਨ 43 ਡਿਗਰੀ ਤੋਂ ਪਾਰ! ਮੌਸਮ ਵਿਭਾਗ ਦੀ ਚੇਤਾਵਨੀ!

 

ਮੌਸਮ ਵਿਭਾਗ ਵੱਲੋਂ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਰ ਦੂਜੇ ਪਾਸੇ ਜਿਹੜੇ ਲੋਕ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਉਨਾਂ ਲਈ ਅਜਿਹਾ ਮੌਸਮ ਖਤਰਨਾਕ ਸਾਬਤ ਹੋ ਸਕਦਾ ਹੈ। ਕਿਉਕਿ ਇੰਨੀ ਜਿਆਦਾ ਲੂ ‘ਚ ਕੰਮ ਕਰਨਾ ਤਾਂ ਦੂਰ ਸਗੋਂ ਕੜਕਦੀ ਧੁੱਪ ‘ਚ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ।

ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਆਏ ਸਾਲ ਤਾਪਮਾਨ ਵਧਣ ਦੇ ਕੀ-ਕੀ ਕਾਰਨ ਹੋ ਸਕਦੇ ਹਨ- ਪਹਿਲਾ ਤਾਂ ਇਹ ਕਿ ਅਸੀ ਕੁਦਰਤ ਨਾਲ ਖਿਲਵਾੜ ਕਰ ਰਹੇ ਆਂ ਤੇ ਦਰੱਖਤਾਂ ਦੀ ਕਟਾਈ ਕਰਕੇ ਆਪਣੇ ਤੇ ਆਪਣੇ ਬੱਚਿਆਂ ਲਈ ਕਬਰਾਂ ਖੋਦ ਰਹੇ ਆਂ ਦੂਜਾ ਦਿਨੋਂ ਦਿਨ ਵਧ ਰਿਹਾ ਹਵਾ ਪ੍ਰਦੂਸ਼ਣ ਵੀ ਤਾਪਮਾਨ ਨੂੰ ਵਧਾਉਣ ਲਈ ਜਿੰਮੇਵਾਰ ਕਾਰਨ ਹੈ। ਕਿਉਕਿ ਜਦੋਂ ਫੈਕਟਰੀਆਂ ਤੇ ਵਾਹਨਾਂ ਦਾ ਧੂੰਆਂ ਹਵਾ ‘ਚ ਜਾਂਦਾ ਹੈ ਤਾਂ ਮੌਸਮ ‘ਚ ਗਰਮਾ-ਗਰਮੀਂ ਦਾ ਮਾਹੌਲ ਪੈਦਾ ਹੁੰਦਾ ਹੈ ਜਿਸਦਾ ਅਸਰ ਧਰਤੀ ਤੇ ਉਸ ਉੱਤੇ ਰਹਿਣ ਵਾਲੇ ਮਨੁੱਖਾ ਤੇ ਜੀਵ ਜੰਤੂਆਂ ‘ਤੇ ਪੈਦਾ ਹੈ ਸੋ ਆਓ ਸਾਰੇ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਮੌਸਮ ਨੂੰ ਠੰਡਾ ਤੇ ਹਰਿਆ ਭਰਿਆ ਬਣਾਈਏ।

 

 

 

Post Comment

You May Have Missed