
ਪਾਸਟਰ ਬਜਿੰਦਰ ਸਿੰਘ ਇੱਕ ਹੋਰ ਮਾਮਲੇ ‘ਚ ਗ੍ਰਿਫਤਾਰ
ਪਾਸਟਰ ਬਜਿੰਦਰ ਸਿੰਘ ਇੱਕ ਹੋਰ ਮਾਮਲੇ ‘ਚ ਗ੍ਰਿਫਤਾਰ
ਮਾਨਸਾ ਜੇਲ੍ਹ ‘ਚ ਬੰਦ ਪਾਸਟਰ ਬਜਿੰਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਤੇ ਉਸ ਦੀਆਂ ਮੁਸ਼ਕਿਲਾਂ ਘਟਨ ਦਾ ਨਾਂ ਨਹੀਂ ਲੈ ਰਹੀਆਂ। ਹੁਣ ਉਸ ਨੂੰ ਕਪੂਰਥਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਮਾਨਸਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਮੁਲਜ਼ਮ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਦੀ ਅਦਾਤਲ ‘ਚ ਪੇਸ਼ ਕੀਤਾ ਤੇ ਕੋਰਟ ਨੇ ਉਸਨੂੰ ਨਿਆਂਇਕ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਹੈ।
ਦਰਅਸਲ ਹੁਣ ਕਪੂਰਥਲਾ ਪੁਲਿਸ ਨੇ 22 ਸਾਲਾ ਲੜਕੀ ਦੁਆਰਾ ਦਰਜ ਕੀਤੇ ਮਾਮਲੇ ਨੂੰ ਸਾਹਮਣੇ ਲਿਆਂਦਾ ਹੈ।
ਇੱਕ ਔਰਤ ਵੱਲੋਂ 28 ਫਰਵਰੀ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਔਰਤ ਨੇ ਦੋਸ਼ ਲਾਏ ਸਨ ਕਿ ਪਾਦਰੀ ਬਜਿੰਦਰ ਸਿੰਘ ਨੇ 2020 ਤੋਂ ਬਾਅਦ ਉਸਨੂੰ ਕਈ ਅਸ਼ਲੀਲ ਮੈਸੇਜ ਭੇਜੇ ਸਨ ਤੇ ਅਣਉਚਿਤ ਢੰਗ ਨਾਲ ਛੂਹਿਆ ਸੀ। ਡੀ ਐਸ ਪੀ ਸਬ-ਡਵੀਜਨ ਦੀਪਕਰਨ ਸਿੰਘ ਨੇ ਪੁਸ਼ਟੀ ਕੀਤੀ ਕਿ 28 ਫਰਵਰੀ ਨੂੰ ਦਰਜ ਕੀਤੇ ਗਏ ਮਾਮਲੇ ‘ਚ ਪੋਸਕੋ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਸਨ।
ਦੱਸ ਦੇਈਏ ਕਿ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੁਰਾ ਨੇ ਇਸ ਮਾਮਲੇ ਦੀ ਜਾਂਚ ਲਈ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ‘ਚ 3 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਉਨਾਂ ਕਿਹਾ ਕਿ ਪਾਦਰੀ ਬਜਿੰਦਰ ਸਿੰਘ 2018 ਦੇ ਇੱਕ ਬਲਾਤਕਾਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।ਡੀ ਐਸ ਪੀ ਨੇ ਪੁਸ਼ਟੀ ਕੀਤੀ ਕਿ ਦੇਰ ਰਾਤ ਬਜਿੰਦਰ ਸਿੰਘ ਨੂੰ ਕਪੂਰਥਲਾ ਲਿਆਂਦਾ ਗਿਆ ਸੀ ਤੇ ਫਿਰ ਉਸਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਉਸਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।
ਦੱਸ ਦੇਈਏ ਕਿ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਸੱਤ ਸਾਲ ਪੁਰਾਣੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਸੁਣਾਈ ਸੀ ਤੇ ਪੀੜਤ ਪਰਿਵਾਰ ਨੇ ਲੰਬੇ ਅਰਸੇ ਬਾਅਦ ਇੰਨਸਾਫ ਨੂੰ ਨਜ਼ਦੀਕ ਦੇਖਿਆ ਤੇ ਅਦਾਲਤ ਤੇ ਪੁਲਿਸ ਦਾ ਧੰਨਵਾਦ ਕੀਤਾ ਸੀ।
Post Comment