ਹੁਣੀ-ਹੁਣੀ

ਜੇਲ੍ਹ ਚੋਂ ਲੀਕ ਹੋਈ ਪ੍ਰਧਾਨ ਮੰਤਰੀ ਬਾਜੇਕੇ ਦੀ ਆਡੀਓ!

 

 

 

 

10-4-2025

ਸੈਂਟਰਲ ਜੇਲ੍ਹ ਬਠਿੰਡਾ ਤੋਂ ਆਏ ਦਿਨ ਕੋਈ ਨਾ ਕੋਈ ਵਿਵਾਦ ਸਾਹਮਣੇ ਆਉਦਾ ਰਹਿੰਦਾ ਹੈ। ਤੇ ਹੁਣ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੀ ਬਠਿੰਡਾ ਜੇਲ੍ਹ ਚੋਂ ਇੱਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਸ ‘ਚ ਉਸ ਨੇ ਜੇਲ੍ਹ ਪ੍ਰਸ਼ਾਸ਼ਨ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਪਰ ਸਾਡਾ ਅਦਾਰਾ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਇਸ ਕਥਿਤ ਆਡੀਓ ‘ਚ ਪ੍ਰਧਾਨ ਮੰਤਰੀ ਬਾਜੇਕੇ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਜੇਲ੍ਹ ‘ਚ ਸਾਡੇ ਸਿੰਘਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।

ਬਾਜੇਕੇ ਨੇ ਜੇਲ੍ਹ ਪ੍ਰਸ਼ਾਸਨ ‘ਤੇ ਦੋਸ਼ ਲਾਉਦਿਆਂ ਕਿਹਾ ਕਿ ਸਾਡੇ ਬਾਥਰੂਮਾਂ ‘ਤੇ ਵੀ ਕੈਮਰੇ ਲਗਾ ਦਿੱਤੇ ਗਏ ਨੇ ਇੱਥੌਂ ਤੱਕ ਕਿ ਸਾਨੂੰ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਤੇ ਹੁਣ ਅੰਮ੍ਰਿਤਪਾਲ ਦੇ ਸਾਥੀਆਂ ਪ੍ਰਧਾਨ ਮੰਤਰੀ ਬਾਜੇਕੇ ਤੇ ਹੋਰਾਂ ਨੇ ਜੇਲ੍ਹ ਅੰਦਰ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ।

ਉਧਰ ਜਾਣਕਾਰੀ ਮੁਤਾਬਤ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸੇ ਵੀ ਕੈਦੀ ਨਾਲ ਮਾੜਾ ਵਰਤਾਓ ਨਹੀ ਕੀਤਾ ਜਾਂਦਾ। ਜੋ ਇਲਜ਼ਾਮ ਪ੍ਰਧਾਨ ਮੰਤਰੀ ਬਾਜੇਕੇ ਨੇ ਲਗਾਏ ਹਨ ਉਹ ਗਲਤ ਹਨ। ਜੇਲ੍ਹ ਮੈਨੁਅਲ ਦੇ ਹਿਸਾਬ ਨਾਲ ਜੋ ਸਹੂਲਤਾਂ ਕੈਦੀਆਂ ਤੇ ਹਵਾਲਾਤੀਆਂ ਨੂੰ ਜੇਲ੍ਹ ‘ਚ ਮਿਲਣੀਆਂ ਚਾਹੀਦੀਆਂ ਹਨ ਉਹ ਇਹਨਾਂ ਨੂੰ ਵੀ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਦੀਆਂ ਬੈਰਕਾਂ ‘ਚ ਐਲਸੀਡੀ ਲੱਗੀਆਂ ਹੋਈਆਂ ਹਨ।

 

ਜੇਲ੍ਹ ਚੋਂ ਲੀਕ ਹੋਈ ਪ੍ਰਧਾਨ ਮੰਤਰੀ ਬਾਜੇਕੇ ਦੀ ਆਡੀਓ!

ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਤੇ ਉਸਦੇ 9 ਸਾਥੀਆਂ ‘ਤੇ ਐਨਐਸਏ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਨੂੰ ਆਸਾਮ ਦੀ ਡਿਬਰੂਗੜ ਜੇਲ੍ਹ ‘ਚ ਭੇਜ ਦਿੱਤਾ ਗਿਆ ਸੀ ਤੇ 2 ਸਾਲ ਬਾਅਦ ਪ੍ਰਧਾਨ ਮੰਤਰੀ ਬਾਜੇਕੇ ਸਮੇਤ 7 ਵਿਅਕਤੀਆਂ ਨੂੰ ਪੰਜਾਬ ਲਿਆਂਦਾ ਗਿਆ ਤੇ ਇਹਨਾਂ ਤੋਂ ਐਨ ਐਸ ਏ ਹਟਾ ਦਿੱਤੀ ਗਈ। ਤੇ ਹੁਣ ਇਹ ਸਾਰੇ ਹੀ ਬਠਿੰਡਾ ਦੀ ਸੈਂਟਰਲ ਜੇਲ੍ਹ ‘ਚ ਬੰਦ ਹਨ। ਜਿਨਾਂ ਵੱਲੋਂ ਹੁਣ ਭੁੱਖ ਹੜਤਾਲ ਕੀਤੀ ਜਾ ਰਹੀ ਹੈ।

 

 

 

 

 

Post Comment

You May Have Missed