
ਭਾਰਤ ਤੋਂ ਡਰਿਆ ਪਾਕਿਸਤਾਨ, ਹੁਣੇ-ਹੁਣੇ ਆਇਆ ਵੱਡਾ ਬਿਆਨ!
7 ਮਈ 2025
ਭਾਰਤ ਤੋਂ ਡਰਿਆ ਪਾਕਿਸਤਾਨ, ਹੁਣੇ-ਹੁਣੇ ਆਇਆ ਵੱਡਾ ਬਿਆਨ!
ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਅੰਦਰ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹੈ ਕਿ “ਜੇ ਭਾਰਤ ਪਿੱਛੇ ਹਟੇਗਾ ਤਾਂ ਅਸੀਂ ਵੀ ਪਿੱਛੇ ਹਟਾਂਗੇ” ਨਾਲ ਹੀ ਉਹਨਾਂ ਕਿਹਾ ਕਿ “ਭਾਰਤ ਨੇ ਆਪਰੇਸ਼ਨ ਰੋਕ ਦਿੱਤਾ ਤਾਂ ਅਸੀਂ ਵੀ ਕਾਰਵਾਈ ਨਹੀਂ ਕਰਾਂਗੇ”
ਕਿਉਂ ਡਰਿਆ ਪਾਕਿਸਤਾਨ?
ਬੀਤੀ ਰਾਤ ਭਾਰਤ ਨੇ ਏਅਰ ਸਟਰਾਈਕ ਕਰਕੇ ਪਾਕਿਸਤਾਨ ‘ਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਤੇ ਲਗਾਤਾਰ ਭਾਰਤੀ ਫੌਜ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇ ਰਹੀ ਹੈ। ਇਸ ਦੌਰਾਨ ਪਾਕਿਸਤਾਨ ਦਾ ਅਜਿਹਾ ਬਿਆਨ ਸਾਹਮਣੇ ਆਉਣਾ ਕਿ ਜੇ ਤੁਸੀਂ ਪਿੱਛੇ ਹਟੋਗੇ ਤਾਂ ਅਸੀਂ ਵੀ ਪਿੱਛੇ ਹਟ ਜਾਵਾਂਗੇ ਸਾਫ ਤੌਰ ਤੇ ਦੱਸਦਾ ਹੈ ਕਿ ਪਾਕਿਸਤਾਨ ਅੰਦਰ ਡਰ ਹੈ। ਤੇ ਪਾਕਿਸਤਾਨ ਹੁਣ ਲੜਾਈ ਨੂੰ ਇਥੇ ਹੀ ਰੋਕਣਾ ਚਾਹੁੰਦਾ ਹੈ
ਇਹ ਵੀ ਦੱਸ ਦਈਏ ਕਿ ਭਾਰਤ ਨੇ ਪਾਕਿਸਤਾਨ ਖਿਲਾਫ ਕਾਰਵਾਈ ਤੋਂ ਪਹਿਲਾਂ ਪੂਰੀਆਂ ਤਿਆਰੀਆਂ ਕਸ ਲਈਆਂ ਹਨ। ਭਾਰਤ ਦੀਆਂ ਸਾਰੀਆਂ ਸੈਨਾਵਾਂ ਤਿਆਰ ਬਰ ਤਿਆਰ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਤਾਂ ਜੋ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ ।
ਲੜਾਈ ਦੇ ਪਿੱਛੇ ਵੱਡਾ ਕਾਰਨ
ਦਰਅਸਲ ਇਸ ਲੜਾਈ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ 14 ਦਿਨ ਪਹਿਲਾਂ ਅੱਤਵਾਦੀਆਂ ਵੱਲੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਬੇਕਸੂਰ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦੇਸ਼ ਦੇ ਅੰਦਰ ਗੁੱਸੇ ਦਾ ਮਾਹੌਲ ਸੀ ਤੇ ਭਾਰਤ ਪਾਕਿਸਤਾਨ ਤੋਂ ਇਹ ਬਦਲਾ ਲੈਣਾ ਚਾਹੁੰਦਾ ਸੀ। ਕਈ ਦਿਨਾਂ ਦੇ ਸਬਰ ਤੋਂ ਬਾਅਦ ਬੀਤੀ ਰਾਤ ਭਾਰਤੀ ਸੈਨਾਵਾਂ ਨੇ ਅੱਤਵਾਦੀਆਂ ਦੇ ਲਗਭਗ 10 ਟਿਕਾਣਿਆਂ ਨੂੰ ਢੇਰ ਕਰ ਦਿੱਤਾ। ਤੇ ਹੁਣ ਪਾਕਿਸਤਾਨ ਜੰਗ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦਾ ਦੇਖਣਾ ਇਹ ਹੋਵੇਗਾ ਕਿ ਭਾਰਤ ਦਾ ਅਗਲਾ ਸਟੈਂਡ ਕੀ ਰਹੇਗਾ?
Post Comment