ਹੁਣੀ-ਹੁਣੀ

ਮੰਤਰੀ ਧਾਲੀਵਾਲ ਦਾ ਨਸ਼ੇ ਬਾਰੇ ਵੱਡਾ ਖੁਲਾਸਾ!’ਪੰਜਾਬ ‘ਚ ਨਸ਼ਾ ਕਾਂਗਰਸ ਤੇ ਅਕਾਲੀ ਲਿਆਏ’

ਮੰਤਰੀ ਧਾਲੀਵਾਲ ਦਾ ਨਸ਼ੇ ਬਾਰੇ ਵੱਡਾ ਖੁਲਾਸਾ!’ਪੰਜਾਬ ‘ਚ ਨਸ਼ਾ ਕਾਂਗਰਸ ਤੇ ਅਕਾਲੀ ਲਿਆਏ’
4 ਮਈ 2025
ਜਿਥੇ ਇੱਕ ਪਾਸੇ ਪੰਜਾਬ ਸਰਕਾਰ ਦੀ ਮੁਹਿੰਗ ‘ਯੁੱਧ ਨਸ਼ੇ ਵਿਰੁੱਧ’ ਚੱਲ ਰਿਹਾ ਹੈ ਉਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨਸ਼ੇ ਬਾਰੇ ਵੱਡੇ ਖੁਲਾਸੇ ਕੀਤੇ ਹਨ। ਜਿਸ ‘ਚ ਉਹਨਾਂ ਪੰਜਾਬ ‘ਚ ਵਧ ਰਹੇ ਨਸ਼ੇ ਲਈ ਤਤਕਾਲੀ ਸਰਕਾਰਾਂ ਨੂੰ ਜਿੰਮੇਵਾਰ ਦੱਸਿਆ ਹੈ।

ਮੰਤਰੀ ਧਾਲੀਵਾਲ ਨੇ ਇੱਕ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਪੰਜਾਬ ‘ਚ ਨਸ਼ਾ ਕਾਂਗਰਸ ਤੇ ਅਕਾਲੀ ਲੈ ਕੇ ਆਏ ਸਨ ਜਿਸ ਕਾਰਨ ਨੌਜਵਾਨਾਂ ਦੀਆਂ ਜਿੰਦਗੀਆਂ ਖਰਾਬ ਹੋ ਰਹੀਆਂ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਦੇ ਖਾਤਮੇ ਲਈ ਯੁੱਧ ਸ਼ੁਰੂ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਆਮ ਆਮਦੀ ਪਾਰਟੀ ਪੰਜਾਬ ‘ਚ ਨਸ਼ਾ ਮੁਕਤੀ ਲਈ ਲਗਾਤਾਰ ਕੰੰਮ ਕਰ ਰਹੀ ਹੈ ਤੇ ਇੱਕ ਦਿਨ ਪੰਜਾਬ ਬੁਲਕੁਲ ਹੀ ਨਸ਼ਾ ਮੁਕਤ ਹੋ ਜਾਵੇਗਾ।

ਉਨਾਂ ਕਿਹਾ ਕਿ ਸਾਡੀ ਸਰਕਾਰ ਨਸ਼ਾਂ ਤਸਕਰਾਂ ਤੇ ਪਰਚੇ ਵੀ ਦਰਜ ਕਰ ਰਹੀ ਹੈ ਤੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਹਨ ਤਾਂ ਜੋ ਉਹਨਾਂ ਅੰਦਰ ਡਰ ਪੈਦਾ ਕੀਤਾ ਜਾ ਸਕੇ।ਉਨਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਲੋਕਾਂ ਦੇ ਘਰਾਂ ਨੂੰ ਚਿੱਟੇ ਨਾਲ ਬਰਬਾਦ ਕਰਕੇ ਆਪਣੀਆਂ ਕੋਠੀਆਂ ਬਣਾਈਆਂ ਹਨ ਤਾਂ ਉਹ ਵੀ ਨਹੀਂ ਰਹਿਣਗੀਆਂ ਅਸੀ ਉਨਾਂ ਦੇ ਘਰ ਢਾਵਾਂਗੇ।
ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ‘ਚ ਧਸੇ ਹੋਏ ਹਨ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ‘ਚ ਭਰਤੀ ਕਰਵਾ ਕੇ ਉਨਾਂ ਦਾ ਨਸ਼ਾ
ਛੁਡਵਾਇਆ ਜਾਵੇਗਾ ਤਾਂ ਜੋ ਉਹ ਚੰਗੀ ਜਿੰਦਗੀ ਬਤੀਤ ਕਰ ਸਕਣ।ਉਨਾਂ ਨਸ਼ੇ ਦੇ ਸੌਦਾਗਰਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੋ ਵੀ ਅਜਿਹੇ ਚਿੱਟੇ ਦੇ ਧੰਦੇ ਕਰਦੇ ਹਨ ਜਾ ਤਾਂ ਉਹ ਪੰਜਾਬ ਛੱਡ ਦੇਣ ਜਾਂ ਫਿਰ ਨਸ਼ੇ ਦਾ ਧੰਦਾ ਨਹੀਂ ਤਾਂ ਜੇਲ੍ਹ ਹੀ ਤੁਹਾਡਾ ਹੱਲ ਹੈ।

ਦੱਸ ਦੇਈਏ ਕਿ ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸਦੇ ਤਹਿਤ ਪੰਜਾਬ ਪੁਲਿਸ ਲਗਤਾਰ ਕੰਮ ਕਰ ਰਹੀ ਹੈ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨਾਂ ਦੇ ਘਰ ਤੋੜੇ ਜਾ ਰਹੇ ਹਨ ਤੇ ਐਨਡੀਪੀਐਸ ਦੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ।ਇੱਥੋ ਤੱਕ ਕਿ ਪੰਜਾਬ ਦੇ ਪੁਲਿਸ ਮੁੱਖੀ ਗੌਰਵ ਯਾਦਵ ਨੇ ਹੇਠਲੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਡੈਡਲਾਈਨ ਦਿੱਤੀ ਗਈ ਹੈ।

Post Comment

You May Have Missed