ਹੁਣੀ-ਹੁਣੀ

Indian Student Deported From Newark Airport: USA ਦੇ Airport ‘ਤੇ ਭਾਰਤੀ ਵਿਅਕਤੀ ਨੂੰ ਲੱਗੀ ਹੱਥਕੜੀ

Indian Student Deported From Newark Airport: ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਇਕ ਭਾਰਤੀ ਵਿਅਕਤੀ ਨੂੰ ਹੱਥਕੜੀ ਲਗਾਈ ਜਾ ਰਹੀ ਹੈ। ਦਰਅਸਲ ਇਹ ਵੀਡੀਓ ਅਮਰੀਕਾ ਏਅਰਪੋਰਟ ਦੀ ਦੱਸੀ ਜਾ ਰਹੀ ਹੈ, ਜਿਥੇ ਇਕ ਭਾਰਤੀ ਵਿਅਕਤੀ ਨੂੰ ਹੱਥਕੜੀ ਲਗਾ ਕੇ ਦੇਸ਼ ਨਿਕਾਲਾ ਦਿੱਤਾ ਗਿਆ।

14 ਸਾਲ ਦੇ ਮੁੰਡੇ ਦੁਆਰਾ ਬਣਾਈ ਗਈ ਗ਼ਜ਼ਬ ਦੀ ਐਪ, ਦਿਲ ਦੀ ਬਿਮਾਰੀ ਦੱਸਣ ਨੂੰ ਲਾਉਂਦੀ ਹੈ 7 ਸਕਿੰਟ

ਭਾਰਤੀ ਕੌਂਸਲੇਟ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ, “ਸਾਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਇੱਕ ਭਾਰਤੀ ਨਾਗਰਿਕ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਮਾਮਲੇ ਵਿੱਚ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।” ਦੂਤਾਵਾਸ ਨੇ ਇਹ ਵੀ ਕਿਹਾ ਕਿ ਇਹ ਭਾਰਤੀ ਨਾਗਰਿਕਾਂ ਦੀ ਭਲਾਈ ਲਈ “ਹਮੇਸ਼ਾ ਵਚਨਬੱਧ” ਹੈ।

ਅਮਰੀਕੀ ਮਾਹਰ ਨੇ “ਐਗਰੋ ਟੈਰਰਿਜਮ” ‘ਤੇ ਦਿੱਤੀ ਵੱਡੀ ਚੇਤਾਵਨੀ, ਕੋਰੋਨਾ ਤੋਂ ਵੀ ਬੱਦਤਰ ਹੋਣਗੇ ਹਾਲਾਤ…!

ਉਥੇ ਹੀ ਸੋਸ਼ਲ ਮੀਡੀਆ ਅੇਕਸ ‘ਤੇ ਭਾਰਤੀ-ਅਮਰੀਕੀ ਸਮਾਜਿਕ ਉੱਦਮੀ ਕੁਨਾਲ ਜੈਨ ਵੱਲੋਂ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ “ਇਸ ਮੁੰਡੇ ਦੇ ਮਾਪਿਆਂ ਨੂੰ ਇਹ ਨਹੀਂ ਪਤਾ ਹੋਣਾ ਚਾਹੀਦਾ ਕਿ ਉਸ ਨਾਲ ਕੀ ਹੋ ਰਿਹਾ ਹੈ। ਨੌਜਵਾਨ ਨੇ ਮੇਰੇ ਨਾਲ ਉਸੇ ਫਲਾਈਟ ਵਿੱਚ ਯਾਤਰਾ ਕਰਨੀ ਸੀ, ਪਰ ਉਹ ਉਸ ਵਿੱਚ ਸਵਾਰ ਨਹੀਂ ਹੋ ਸਕਿਆ। ਕਿਸੇ ਨੂੰ ਪਤਾ ਲਗਾਉਣਾ ਚਾਹੀਦਾ ਹੈ ਕਿ ਨਿਊ ਜਰਸੀ ਦੇ ਅਧਿਕਾਰੀ ਉਸ ਨਾਲ ਕੀ ਕਰ ਰਹੇ ਹਨ। ਉਹ ਬਹੁਤ ਪਰੇਸ਼ਾਨ ਅਤੇ ਉਲਝਣ ਵਿੱਚ ਦਿਖਾਈ ਦੇ ਰਿਹਾ ਸੀ।” ਉਸ ਨੇ ਆਪਣੀ ਪੋਸਟ ਵਿੱਚ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਵੀ ਟੈਗ ਕੀਤਾ।

Post Comment

You May Have Missed