ਹੁਣੀ-ਹੁਣੀ

ਨਸ਼ੇ ਖਿਲਾਫ DGP ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਆਖਰੀ ਮਿਤੀ ਨਹੀਂ ਤਾਂ…

ਹੈਰੋਇਨ

27 ਅਪ੍ਰੈਲ 2025

ਨਸ਼ੇ ਖਿਲਾਫ DGP ਦਾ ਵੱਡਾ ਐਕਸ਼ਨ, ਪੁਲਿਸ ਨੂੰ ਦਿੱਤੀ ਆਖਰੀ ਮਿਤੀ ਨਹੀਂ ਤਾਂ…

ਪੰਜਾਬ ‘ਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ ਤੇ ਨਸ਼ਾ ਤਸਕਰਾਂ ਦੇ ਰੋਜ਼ਾਨਾਂ ਹੀ ਐਕਸ਼ਨ ਹੋ ਰਹੇ ਨੇ। ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ।ਜਿਸਦੇ ਚੱਲਦੇ ਪੁਲਿਸ ਨੂੰ ਡੈਡਲਾਈਨ ਦੇ ਦਿੱਤੀ ਗਈ ਹੈ।ਸ੍ਰੀ ਯਾਦਵ ਨੇ 31 ਮਈ ਤੱਕ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਜੇਕਰ ਦਿੱਤੀ ਹੋਈ ਡੈਡਲਾਈਨ ਤੋਂ ਬਾਅਦ ਕੋਈ ਨਸ਼ੇ ਦਾ ਮਾਮਲਾ ਸਾਹਮਣੇ ਆਇਆ ਤਾਂ ਵੱਡੇ ਅਫਸਰਾਂ ‘ਤੇ ਸਖਤ ਕਾਰਵਾਈ ਹੋਵੇਗੀ।

ਦੱਸ ਦੇਈਏ ਕਿ ਮਾਨ ਸਰਕਾਰ ਨੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸਦੇ ਤਹਿਤ ਪੰਜਾਬ ‘ਚ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਗਿਆ ਕਈਆਂ ਦੇ ਘਰਾਂ ‘ਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ।ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚੱਲ ਰਹੇ ਨੇ ਤੇ ਜਿਥੇ ਕਿਤੇ ਵੀ ਪੁਲਿਸ ਨੂੰ ਕੋਈ ਟਿਕਾਣਾ ਪਤਾ ਲਗਦਾ ਹੈ ਉਥੇ ਹੀ ਪੁਲਿਸ ਜੇਸੀਬੀ ਲੈ ਕੇ ਪਹੁੰਚ ਜਾਂਦੀ ਹੈ।

ਜੇਕਰ ਵਿਰੋਧੀਆਂ ਦੀ ਗੱਲ ਕਰੀਏ ਤਾਂ ਉਹ ਮਾਨ ਸਰਕਾਰ ਨੂੰ ਲਗਾਤਾਰ ਘੇਰ ਰਹੇ ਨੇ ਉਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ 3 ਸਾਲ ਬੀਤਣ ਦੇ ਬਾਅਦ ਹੀ ਕਾਰਵਾਈਆਂ ਕਿਉਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਪਹਿਲਾਂ ਕਿੱਥੇ ਸੀ ਤਾਂ ਇਸਦਾ ਜੁਆਬ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਦਿੱਤਾ ਹੈ ਉਨਾਂ ਕਿਹਾ ਕਿ ਪਹਿਲਾਂ ਅਸੀ ਪਲੈਨ ਬਣਾ ਰਹੇ ਸੀ ਕਿ ਨਸ਼ਾ ਕਰਨ ਵਾਲਿਆਂ ਦਾ ਨਸ਼ਾ ਕਿਵੇਂ ਛੁਡਾਉਣਾ ਹੈ ਜਾਂ ਨਸ਼ਾ ਤਸਕਰਾਂ ‘ਤੇ ਪੱਕੀ ਪੈਂਰੀ ਕਿਵੇਂ ਕਾਰਵਾਈ ਕਰਨੀ ਹੈ।

Post Comment

You May Have Missed