ਹੁਣੀ-ਹੁਣੀ

ਕਰਨਲ ਕੁੱਟਮਾਰ ਕੇਸ ‘ਚ ਵੱਡਾ ਧਮਾਕਾ! ਸਸਪੈਂਡ ਇੰਸਪੈਕਟਰ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ!

 

 

 

9 April 2025

ਪਟਿਆਲਾ ਕਰਨਲ ਕੁੱਟਮਾਰ ਕੇਸ ‘ਚ ਨਵਾਂ ਮੋੜ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਸਸਪੈਂਡ ਇੰਸਪੈਕਟਰ ਰੌਣੀ ਸਿੰਘ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ ਕਿਉਕਿ ਪਟਿਆਲਾ ਅਦਾਲਤ ਨੇ ਉਸਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਤੇ ਹੁਣ ਅਗਾਊ ਜ਼ਮਾਨਤ ‘ਤੇ 11 ਅਪ੍ਰੈਲ ਨੂੰ ਸੁਣਵਾਈ ਹੋਵੇਗੀ।
ਹੁਣ ਕਰਨਲ ਕੁੱਟਮਾਰ ਕੇਸ ਦੀ ਜਾਂਚ ਚੰਡੀਗੜ ਪੁਲਿਸ ਕਰੇਗੀ ਤੇ ਇਸ ਮਾਮਲੇ ‘ਚ ਅਦਾਲਤੀ ਹੁਕਮਾਂ ਤੋਂ ਬਾਅਦ ਨਵੀਂ ਸਿਟ ਬਣਾਈ ਗਈ ਹੈ।ਤੇ ਇਹ 4 ਮੈਂਬਰੀ ਸਿਟ ਐਸ ਪੀ ਮਨਜੀਤ ਸ਼ਿਓਰਾਨ ਦੀ ਅਗਵਾਈ ‘ਚ ਜਾਂਚ ਕਰੇਗੀ।
ਦਰਸ਼ਕਾਂ ਨੂੰ ਦੱਸ ਦੇਈਏ ਕਿ ਪਟਿਆਲਾ ‘ਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸਦੇ ਪੁੱਤਰ ਅੰਗਦ ਸਿੰਘ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਏਡੀਜੀਪੀ ਦੀ ਅਗਵਾਈ ‘ਚ ਮਾਨ ਸਰਕਾਰ ਵੱਲੋਂ ਇਕ ਸਿਟ ਬਣਾਈ ਗਈ ਜੋ ਇਸ ਕੇਸ ਦੀ ਜਾਂਚ ਕਰ ਰਹੀ ਸੀ। ਪਰ ਜਦੋਂ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਗਿਆ ਤਾਂ ਕੋਰਟ ਨੇ ਪੰਜਾਬ ਪੁਲਿਸ ਦੀ ਸਿਟ ਨੂੰ ਰੱਦ ਕਰਕੇ ਇਸ ਕੇਸ ਦੀ ਜਾਂਚ ਦੇ ਹੁਕਮ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਪਤੀ ਨੂੰ ਇੰਨਸਾਫ ਦਿਵਾਉਣ ਲਈ ਡੀਸੀ ਪਟਿਆਲਾ ਦੇ ਦਫਤਰ ਅੱਗੇ ਧਰਨਾ ਵੀ ਲਗਾਇਆ ਤੇ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਵੀ ਕੀਤੀ ਤੇ ਇੰਨਸਾਫ ਦੀ ਮੰਗ ਕੀਤੀ।
ਕਰਨਲ ਕੁੱਟਮਾਰ ਕੇਸ ‘ਚ ਵੱਡਾ ਧਮਾਕਾ! ਸਸਪੈਂਡ ਇੰਸਪੈਕਟਰ ‘ਤੇ ਲਟਕੀ ਗ੍ਰਿਫਤਾਰੀ ਦੀ ਤਲਵਾਰ!
ਇਸੇ ਦੌਰਾਨ ਕਰਨਲ ਦੀ ਪਤਨੀ ਤੇ ਸਾਢੂਂ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਸਬੂਤ ਤੇ ਰਿਕਾਡਿੰਗਸ ਵੀ ਜਨਤਕ ਕੀਤੀਆਂ ਜੋ ਪਟਿਆਲਾ ਪੁਲਿਸ ਦੇ ਇਹਨਾਂ ਦੋਸ਼ੀ ਅਧਿਕਾਰੀਆਂ ਦੀ ਪੋਲ ਖੋਲਦੀਆਂ ਨਜ਼ਰ ਆਈਆਂ।

Post Comment

You May Have Missed