
ਚੈਟ ਲੀਕ ਮਾਮਲੇ ‘ਚ ਬੁਰਾ ਫਸਿਆ ਅੰਮ੍ਰਿਤਪਾਲ, ਸਿੱਖ ਕਾਰਕੁੰਨ ਦੇ ਹੋਸ਼ ਉਡਾਊ ਖੁਲਾਸੇ!
27 ਅਪ੍ਰੈਲ 2025
ਚੈਟ ਲੀਕ ਮਾਮਲੇ ‘ਚ ਬੁਰਾ ਫਸਿਆ ਅੰਮ੍ਰਿਤਪਾਲ, ਸਿੱਖ ਕਾਰਕੁੰਨ ਦੇ ਹੋਸ਼ ਉਡਾਊ ਖੁਲਾਸੇ!
ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ।ਪਿਛਲੇ ਦਿਨੀਂ ਅੰਮ੍ਰਿਤਪਾਲ ਦੀ ਵਾਇਰਲ ਹੋਈ ਇੱਕ ਕਥਿਤ ਆਡੀਓ ਜੋ ਉਸ ਚੈਟ ਦਾ ਹਿੱਸਾ ਸੀ ਜੋ ਵਾਰਿਸ ਪੰਜਾਬ ਦੇ ਗਰੁੱਪ ਚੋਂ ਲੀਕ ਹੋਈ ਸੀ ਉਸ ਬਾਰੇ ਸਿੱਖ ਕਾਰਕੁਨ ਭਗਵਤ ਸਿੰਘ ਦੁਆਬੀ ਨੇ ਵੱਡੇ ਖੁਲਾਸੇ ਕੀਤੇ ਹਨ। ਦੁਆਬੀ ਨੇ ਆਪਣੇ ਮੋਬਾਇਲ ਤੋਂ ਉਹ ਸਾਰੀ ਚੈਟ ਤੇ ਰਿਕਾਰਡਿੰਗ ਲਾਈਵ ਬਿਨਾਂ ਕਿਸੇ ਕੱਟ ਤੋਂ ਸਬੂਤ ਸਮੇਤ ਵਾਇਰਲ ਕਰ ਦਿੱਤੀ ਹੈ।
ਭਗਵਤ ਸਿੰਘ ਦੁਆਬੀ ਨੇ ਇਹ ਦਾਅਵਾ ਕੀਤਾ ਹੈ ਕਿ ਹੋ ਕਈ ਮੋਬਾਈਲ ਜੋ ਉਸ ਵਾਇਰਲ ਗਰੁੱਪ ‘ਚ ਸ਼ਾਮਿਲ ਸਨ ਮੇਰੇ ਕੋਲ ਮੈਜੂਦ ਹਨ ਤੇ ਲੋੜ ਪੈਣ ‘ਤੇ ਉਹ ਇਸ ਚੈਟ ਨੂੰ ਕੋਰਟ ‘ਚ ਵੀ ਪੇਸ਼ ਕਰ ਦੇਣਗੇ।ਦੁਆਬੀ ਨੇ ਕੱਲਾ-ਕੱਲਾ ਮੈਸਿਜ ਸਕਰੋਲ ਕਰਕੇ ਗਰੁੱਪ ਵਿਚੋਂ ਲਾਈਵ ਦਿਖਾਇਆ ਹੈ ਜਿਸਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਪਿਛਲੀ ਦਿਨੀ ਵਾਰਿਸ ਪੰਜਾਬ ਦੇ ਗਰੁਪੱ ਵਿੱਚੋਂ ਇਕ ਚੈਟ ਵਾਇਰਲ ਹੋਈ ਸੀ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਨੇਤਾਵਾਂ ਨੂੰ ਮਾਰਨ ਦੀ ਗੱਲ ਕਹੀ ਜਾ ਰਹੀ ਸੀ।ਤੇ ਇਸ ‘ਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਨਾਂ ਵੀ ਸ਼ਾਮਿਲ ਸੀ।ਤੇ ਇਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਅੰਮ੍ਰਿਤਪਾਲ ਬਾਰੇ ਕਈ ਵੱਡੇ ਖੁਲਾਸੇ ਤੱਕ ਕਰ ਦਿੱਤੇ। ਇਸ ਤੋਂ ਬਾਅਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਹ ਚੈਟ ਫਰਜੀ ਹੈ ਤੇ ਅੰਮ੍ਰਿਤਪਾਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਇਹ ਸਭ ਜਾਣ ਬੁਝ ਕੇ ਹੋ ਰਿਹਾ ਹੈ।ਉਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਸਾਜਿਸ਼ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਾਰਨ ਦੀ ਤਿਆਰੀ ਕਰ ਰਹੇ ਸਨ। ਹਲਾਂਕਿ ਉਹਨਾਂ ਦੇ ਅਪਰਾਧ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਇਹ ਚੈਟ ਲੀਕ ਹੋ ਗਈ। ਇਹ ਵਸਸਐਪ ਗਰੁੱਪ ‘ਵਾਰਿਸ ਪੰਜਾਬ ਦੇ’ ਤੇ ‘ਅਕਾਲੀ ਦਲ ਮੋਗਾ ਜਥੇਬੰਦੀ’ ਦੇ ਨਾਂ ‘ਤੇ ਬਣਾਏ ਗਏ ਸਨ।
ਦੱਸਦੇਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਅਧੀਨ ਆਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਹੈ।ਜਿਸਦੀ ਐਨਐਸਏ ਤੀਜੇ ਸਾਲ ‘ਚ ਪ੍ਰਵੇਸ਼ ਕਰ ਚੁੱਕੀ ਹੈ ਤੇ ਉਸਦੇ ਸਾਰੇ ਸਾਥੀਆਂ ਤੋਂ ਐਨਐਸਏ ਹਟਾ ਕੇ ਉਨਾਂ ਨੂੰ ਪੰਜਾਬ ਲਿਆਂਦਾ ਗਿਆ ਸੀ ਤੇ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਨ।
Post Comment