
ਮੋਹਾਲੀ ‘ਚ ਕਰਤਾ ਬਲੈਕਆਊਟ, ਸੁਣੋ ਕੀ-ਕੀ ਲਗਾਈਆਂ ਪਾਬੰਦੀਆਂ?
9 ਮਈ 2025
ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਜਾਰੀ ਹੈ। ਉੱਥੇ ਹੀ ਮੋਹਾਲੀ ਵਿੱਚ ਵੀ ਬਲੈਕਆਉਟ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸ਼ਾਮ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਈਟਾਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਵਿੱਚ ਪਟਾਕੇ ਚਲਾਉਣ ‘ਤੇ ਵੀ ਪੂਰਨ ਰੋਕ ਲਗਾਈ ਗਈ ਹੈ। ਪਬਲਿਕ ਥਾਵਾਂ, ਘਰਾਂ, ਮਾਲ ਦੇ ਵਿੱਚ ਲਾਈਟਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਥੋਂ ਤੱਕ ਕਿ ਸੋਲਰ ਲਾਈਟਾਂ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਲੇਜ਼ਰ ਸਿਸਟਮ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਮੋਹਾਲੀ ‘ਚ ਕਰਤਾ ਬਲੈਕਆਊਟ, ਸੁਣੋ ਕੀ-ਕੀ ਲਗਾਈਆਂ ਪਾਬੰਦੀਆਂ?
ਦੱਸ ਦਈਏ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਵਿੱਚ ਤਨਾਅਪੂਰਨ ਮਾਹੌਲ ਬਣਿਆ ਹੋਇਆ ਹੈ। ਜਿਸ ਕਰਕੇ ਸਮੇਂ-ਸਮੇਂ ‘ਤੇ ਹਰੇਕ ਜਿਲੇ ਦੇ ਪ੍ਰਸ਼ਾਸਨ ਵੱਲੋਂ ਹੁਕਮ ਦਿੱਤੇ ਜਾਂਦੇ ਹਨ। ਬੀਤੀ ਰਾਤ ਚੰਡੀਗੜ੍ਹ ਦੇ ਵਿੱਚ ਵੀ ਬਲੈਕ ਆਊਟ ਦੇ ਹੁਕਮ ਦਿੱਤੇ ਗਏ ਸਨ।
Post Comment