
2025 ਬਾਰੇ ਬਾਬਾ ਵੇਂਗਾ ਦੀ ਨਵੀਂ ਭਵਿੱਖਬਾਣੀ, ਦੇਖੋ ਕਿੱਥੇ-ਕਿੱਥੇ ਹੋਵੇਗੀ ਤਬਾਹੀ?
2025 ਬਾਰੇ ਬਾਬਾ ਵੇਂਗਾ ਦੀ ਨਵੀਂ ਭਵਿੱਖਬਾਣੀ, ਦੇਖੋ ਕਿੱਥੇ-ਕਿੱਥੇ ਹੋਵੇਗੀ ਤਬਾਹੀ?
4 ਮਈ 2025
ਬਾਬਾ ਵੇਂਗਾ ਜੋ ਕਿ ਭਵਿੱਖਬਾਣੀਆਂ ਲਈ ਜਾਣੇ ਜਾਂਦੇ ਹਨ ਤੇ ਉਹਨਾਂ ਦੀਆਂ ਕਈ ਭਵਿੱਖਬਣਾਈਆਂ ਸੱਚ ਸਾਬਤ ਹੋਈਆਂ ਹਨ। ਜਿਵੇਂ ਇੰਦਰਾ ਗਾਂਧੀ ਦੇ ਕਤਲ ਬਾਰੇ ਅਤੇ ਕਈ ਆਫਤਾਂ ਦੇ ਬਾਰੇ ਵਿੱਚ। ਭਾਵੇਂ ਬਾਬਾ ਵੇਂਗਾ ਨੇ ਕਦੇ ਵੀ ਕਿਸੇ ਘਟਨਾਂ ਦੇ ਬਾਰੇ ‘ਚ ਖਾਸ ਤੌਰ ‘ਤੇ ਗੱਲ ਨਹੀਂ ਕੀਤੀ, ਪਰ ਉਸ ਦੀਆਂ ਭਵਿੱਖਬਾਣੀਆਂ ਪਹਿਲਾਂ ਵਾਪਰ ਚੁੱਕੀਆਂ ਘਟਨਾਵਾਂ ਨਾਲ ਜੁੜੀਆਂ ਹੋਈਆਂ ਹਨ।
ਹੁਣ ਬਾਬਾ ਵੇਂਗਾ ਦੀ ਇੱਕ ਹੋਰ ਭਵਿੱਖਬਾਣੀ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਇਸ ਸਾਲ 2025 ‘ਚ ਹੋਣ ਵਾਲੀ ਇੱਕ ਵੱਡੀ ਘਟਨਾਂ ਦਾ ਜ਼ਿਕਰ ਹੈ। ਜੇ ਇਹ ਭਵਿੱਖਬਾਣੀ ਸੱਚ ਹੋ ਜਾਂਦੀ ਹੈ ਤਾਂ ਭਾਰੀ ਤਬਾਹੀ ਹੋ ਸਕਦੀ ਹੈ। ਤੇ ਹੁਣ ਤੁਹਾਨੂੰ ਬਾਬਾ ਵੇਂਗਾ ਦੀ ਨਵੀਂ ਭਵਿੱਖਬਾਣੀ ਦੇ ਬਾਰੇ ‘ਚ ਜਾਣੂ ਕਰਵਾਉਦੇ ਹਾਂ।
ਮਰਨ ਤੋਂ ਪਹਿਲਾਂ ਬਾਬਾ ਵੇਂਗਾ ਨੇ ਜੁਲਾਈ 2025 ਬਾਰੇ ਇੱਕ ਹੈਰਾਨੀਜਨਕ ਭਵਿੱਖਬਾਣੀ ਕੀਤੀ ਸੀ ਕਿ ਜੁਲਾਈ 2025 ‘ਚ ਜਾਪਾਨ ‘ਚ ਇੱਕ ਵਿਨਾਸ਼ਕਾਰੀ ਸੁਨਾਮੀ ਆ ਸਕਦੀ ਹੈ।ਤੇ ਇਸਦੇ ਚੱਲਦੇ ਸਾਲ 2011 ‘ਚ ਉਥੇ ਇੱਕ ਸੁਨਾਮੀ ਆਈ ਸੀ ਜਿਸਨੇ ਭਾਰੀ ਤਬਾਹੀ ਮਚਾਈ ਸੀ। ਜੇਕਰ ਬਾਬਾ ਵੇਂਗਾ ਦੀ ਭਵਿੱਖਬਾਣੀ ‘ਤੇ ਵਿਚਾਰ ਕੀਤਾ ਜਾਵੇ ਤਾਂ 2025 ਵਿੱਚ ਆਉਣ ਵਾਲੀ ਭਵਿੱਖਬਾਣੀ 2011 ਨਾਲੋਂ 3 ਗੁਣਾ ਜਿਆਦਾ ਵਿਨਾਸ਼ਕਾਰੀ ਹੋ ਸਕਦੀ ਹੈ। ਕਿਉਕਿ ਜੇ ਜਾਪਾਨ ‘ਚ ਆਫਤ ਆਉਦੀ ਹੈ ਤਾਂ ਇਸਦਾ ਅਸਰ ਫਿਲੀਪੀਨਜ਼, ਤਾਈਵਾਨ, ਇੰਡੋਨੇਸ਼ੀਆ ਤੇ ਹੋਰ ਕਈ ਖੇਤਰਾਂ ‘ਤੇ ਪੈ ਸਕਦਾ ਹੈ।
ਬਾਬਾ ਵੇਂਗਾ ਨੇ 2025 ‘ਚ ਇੱਕ ਜੰਗ ਬਾਰੇ ਵੀ ਭਵਿੱਖਬਾਣੀ ਕੀਤੀ ਸੀ।ਤੇ ਹੁਣ ਇਹ ਵੀ ਕਿਤੇ ਨਾ ਕਿਤੇ ਸੱਚ ਸਾਬਤ ਹੋ ਰਿਹਾ ਹੈ ਜਿਵੇਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ‘ਚ ਤਣਾਅ ਵਧਦਾ ਜਾ ਰਿਹਾ ਹੈ ਤੇ ਗੱਲ ਹਮਲਿਆਂ ਤੱਕ ਪਹੁੰਚ ਚੁੱਕੀ ਹੈ। ਕਿਉਕਿ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕੇ ਹਨ ਜੋ ਪਾਕਿਸਤਾਨ ਨੂੰ ਹਜ਼ਮ ਨਹੀਂ ਆ ਰਹੇ।
ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਪਹਿਲਾਂ ਕੀਤੀਆਂ ਭਵਿੱਖਬਾਣੀਆਂ ਦੀ ਤਰਾਂ ਕੰਮ ਕਰੇਗੀ ਜਾਂ ਨਹੀਂ?
Post Comment