ਹੁਣੀ-ਹੁਣੀ

ਪਾਕਿਸਤਾਨ ਵੱਲੋਂ ਗੁਰਦੁਆਰੇ ‘ਤੇ ਹਮਲਾ, ਸੁਣੋ ਕਿੰਨੇ ਸਿੱਖਾਂ ਦੀ ਹੋਈ ਮੌਤ?

ਗੁਰਦੁਆਰੇ 'ਤੇ ਹਮਲਾ

7 ਮਈ 2025

ਪਾਕਿਸਤਾਨ ਵੱਲੋਂ ਗੁਰਦੁਆਰੇ ‘ਤੇ ਹਮਲਾ, ਸੁਣੋ ਕਿੰਨੇ ਸਿੱਖਾਂ ਦੀ ਹੋਈ ਮੌਤ?

ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਤੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਹੁਣ ਪਾਕਿਸਤਾਨ ਨੇ ਕਸ਼ਮੀਰ ਦੇ ਇੱਕ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ ਜਿਸ ਵਿੱਚ ਤਿੰਨ ਸਿੱਖਾਂ ਦੀ ਮੌਤ ਹੋ ਗਈ।

ਪਾਕਿਸਤਾਨ ਨੇ ਕਿੱਥੇ ਕੀਤਾ ਹਮਲਾ?

ਦਰਅਸਲ ਭਾਰਤ ਵੱਲੋਂ ਬੀਤੀ ਰਾਤ ਏਅਰ ਸਟਰਾਇਕ ਕਰਕੇ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਢੇਰ ਕੀਤਾ ਗਿਆ ਸੀ ਜਿਸ ਦੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਨੇ ਕਸ਼ਮੀਰ ਦੇ ਪੁੰਛ ‘ਚ ਗੁਰਦੁਆਰਾ ਨੰਗਲੀ ਸਾਹਿਬ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਤਿੰਨ ਸਿੱਖਾਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਤਿੰਨ ਸਿੱਖਾਂ ‘ਚ ਰਾਗੀ ਅਮਰੀਕ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਦੇ ਨਾਮ ਸ਼ਾਮਲ ਹਨ।

ਜਥੇਦਾਰ ਵੱਲੋਂ ਗੁਰਦੁਆਰੇ ‘ਤੇ ਹਮਲੇ ਦੀ ਨਿਖੇਧੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰੇ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਜੰਗ ਮਨੁੱਖਤਾ ਲਈ ਹਮੇਸ਼ਾ ਹੀ ਖਤਰਨਾਕ ਹੁੰਦੀ ਹੈ।

ਦੱਸ ਦਈਏ ਕਿ 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਕਈ ਸਲਾਨੀਆਂ ‘ਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਜਿਸ ਦਾ ਬਦਲਾ ਲੈਣ ਲਈ 14 ਦਿਨਾਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਾਣਕਾਰੀ ਮੁਤਾਬਿਕ ਕਈ ਅੱਤਵਾਦੀ ਢੇਰ ਵੀ ਕੀਤੇ ਗਏ ਹਨ।

ਪਿੱਛੇ ਹਟਣਾ ਚਾਹੁੰਦਾ ਪਾਕਿਸਤਾਨ?

ਦਰਅਸਲ ਹੁਣ ਪਾਕਿਸਤਾਨ ਪਿੱਛੇ ਹਟਣ ਦੀ ਤਰਕੀਬ ਸੋਚ ਰਿਹਾ ਹੈ। ਰੱਖਿਆ ਮੰਤਰੀ ਬਿਆਨ ਵੀ ਦੇ ਚੁੱਕੇ ਹਨ ਕਿ ਜੇ ਭਾਰਤ ਪਿੱਛੇ ਹਟੇਗਾ ਤਾਂ ਅਸੀਂ ਵੀ ਪਿੱਛੇ ਹਟਣ ਲਈ ਤਿਆਰ ਹਾਂ।

ਹੋਰ ਖਬਰਾਂ ਦੇਖਣ ਲਈ:-

https://nidarpunjabimedia.com/tehsildars-and-honble-governments-big-action/

https://nidarpunjabimedia.com/war-between-india-and-pakistan/

Post Comment

You May Have Missed