ਹੁਣੀ-ਹੁਣੀ

AADHAR UPDATE: ਆਧਾਰ ਕਾਰਡ ਨੂੰ ਲੈ ਕੇ ਵੱਡੀ ਅਪਡੇਟ ਜਾਰੀ, ਸਮੇਂ ਨਾਲ ਕਰ ਲਵੋ ਇਹ ਕੰਮ

AADHAR UPDATE: UIDAI ਵੱਲੋਂ ਇਕ ਅਪਡੇਟ ਜਾਰੀ ਕੀਤਾ ਗਿਆ ਜਿਸਦੇ ਤਹਿਤ ਜਿਨ੍ਹਾਂ ਨਿਵਾਸੀਆਂ ਨੇ 2015 ਤੋਂ ਪਹਿਲਾਂ ਆਧਾਰ ਲਈ ਨਾਮ ਦਰਜ ਕਰਵਾਇਆ ਹੈ ਅਤੇ ਇਕ ਵਾਰ ਵੀ ਆਪਣੇ ਵੇਰਵੇ ਅਪਡੇਟ ਨਹੀਂ ਕੀਤੇ ਹਨ, ਉਨ੍ਹਾਂ ਨੂੰ ਨਜ਼ਦੀਕੀ ਆਧਾਰ ਕੇਂਦਰ ’ਤੇ ਜਾਂ ਆਨਲਾਈਨ ਪੋਰਟਲ https://uidai.gov.in ਰਾਹੀਂ ਅਪਡੇਟ ਨੂੰ ਪੂਰਾ ਕੀਤਾ ਜਾਵੇ। ਇਸ ਬਾਰੇ UIDAI ਦੇ ਪ੍ਰਾਜੈਕਟ ਹੈੱਡ ਮਧੁਰ ਬਾਂਸਲ ਅਤੇ ਏ. ਐੱਮ. ਅੰਕੁਸ਼ ਠਾਕੁਰ ਨੇ ਆਧਾਰ ਦੇ ਨਵੇਂ ਵਰਤੋਂ ਦੇ ਮਾਮਲਿਆਂ ਅਤੇ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੀਨਤਮ ਦਿਸ਼ਾ-ਨਿਰਦੇਸ਼ਾਂ ’ਤੇ ਅਧਾਰਿਤ ਵੀਡੀਓ ਕਾਨਫਰਸਿੰਗ ਰਾਹੀਂ ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨੀ ਕਮੇਟੀ ਦੀ ਮੀਟਿੰਗ ਕੀਤੀ।

Fazilka News: CIA ਸਟਾਫ਼ ‘ਚ ਤੈਨਾਤ ਮੁਲਾਜ਼ਮ ਦੀ ਅਚਾਨਕ ਗੋ.ਲੀ ਲੱਗਣ ਨਾਲ ਮੌ.ਤ

ਆਨਲਾਈਨ ਅਪਡੇਟ ਦੀ ਸਹੂਲਤ 14 ਜੂਨ ਤੱਕ ਮੁਫ਼ਤ ਹੈ। ਆਧਾਰ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ’ਤੇ ਜ਼ੋਰ ਦਿੰਦੇ ਹੋਏ ਸਹਾਇਕ ਕਮਿਸ਼ਨਰ (ਜ) ਅਮਨਦੀਪ ਸਿੰਘ ਮਾਵੀ ਨੇ ਨਿਵਾਸੀਆਂ ਨੂੰ ਸੁਰੱਖਿਆ ਵਧਾਉਣ ਲਈ ਆਪਣੇ ਬਾਇਓਮੈਟ੍ਰਿਕਸ ਨੂੰ ਆਨਲਾਈਨ ਲਾਕ ਕਰਨ ਦੀ ਸਲਾਹ ਦਿੱਤੀ। ਉਨ੍ਹਾਂ https://myaadhaar.uidai.gov.in ਮੋਬਾਈਲ ਐਪਲੀਕੇਸ਼ਨ ਰਾਹੀਂ ਵੱਖ-ਵੱਖ ਆਧਾਰ-ਸਬੰਧਿਤ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਨੂੰ ਸਮਰੱਥ ਬਣਾਉਣ ਲਈ ਆਧਾਰ ਨਾਲ ਮੋਬਾਇਲ ਨੰਬਰ ਰਜਿਸਟਰ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

Toronto Shooting: ਟੋਰਾਂਟੋ ‘ਚ ਹੋਈ ਗੋਲੀਬਾਰੀ ਵਿਚ 4 ਜ਼ਖਮੀ ਤੇ ਇਕ ਦੀ ਮੌ.ਤ, ਵੀਡੀਓ ਦੇਖੋ

ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਡੀ. ਓ. ਬੀ. ਸਰਟੀਫਿਕੇਟਾਂ ’ਚ ਸਹੀ ਨਾਵਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਨਾਮਾਂਕਣ ਦੀ ਸਹੂਲਤ ਲਈ ਪ੍ਰਸ਼ਾਸਨ ਸੰਸਥਾਗਤ ਡਿਲੀਵਰੀ ਹਸਪਤਾਲਾਂ, ਨਰਸਿੰਗ ਹੋਮਾਂ, ਟੀਕਾਕਰਨ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ’ਤੇ ਵਿਸ਼ੇਸ਼ ਨਾਮਾਂਕਣ ਕੈਂਪਾਂ ਦਾ ਆਯੋਜਨ ਕਰੇਗਾ। ਇਸ ਤੋਂ ਇਲਾਵਾ ਕ੍ਰਮਵਾਰ 5 ਅਤੇ 15 ਸਾਲ ਦੀ ਉਮਰ ਹੋਣ ’ਤੇ ਬੱਚਿਆਂ ਲਈ ਬਾਇਓਮੈਟ੍ਰਿਕਸ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਮੈਨਡੇਟਰੀ ਬਾਇਓਮੈਟ੍ਰਿਕ ਅਪਡੇਟ (ਐਮ. ਬੀ. ਯੂ) ਇਕ ਮਹੱਤਵਪੂਰਨ ਪ੍ਰਕਿਰਿਆ ਹੈ ਜੋ ਆਧਾਰ ਡੇਟਾ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਨੂੰ ਯਕੀਨੀ ਬਣਾਉਂਦੀ ਹੈ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਬੱਚਿਆਂ ਦਾ ਆਧਾਰ 7 ਅਤੇ 17 ਸਾਲ ਦੀ ਉਮਰ ਹੋਣ ’ਤੇ ਅਯੋਗ ਹੋ ਜਾਂਦਾ ਹੈ। ਉਨ੍ਹਾਂ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਆਧਾਰ ਵੇਰਵੇ ਸਰਕਾਰੀ ਅਤੇ ਵਿੱਤੀ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਲਈ ਅੱਪ ਟੂ ਡੇਟ ਹੋਣ।

Post Comment

You May Have Missed