ਹੁਣੀ-ਹੁਣੀ

ਰਾਜਪੁਰਾ ਦੇ 8 ਪਿੰਡ ਮੋਹਾਲੀ ‘ਚ ਸ਼ਾਮਿਲ, ਮਾਨ ਸਰਕਾਰ ਦਾ ਵੱਡਾ ਫੈਸਲਾ

ਰਾਜਪੁਰਾ

22 ਮਈ 2025

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਤੇ ਹੁਣ ਰਾਜਪੁਰਾ ਦੇ 8 ਪਿੰਡਾਂ ਨੂੰ ਮੋਹਾਲੀ ‘ਚ ਸ਼ਾਮਿਲ ਕੀਤਾ ਜਾਵੇਗਾ। ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ‘ਚ ਮਣਕਪੁਰ, ਖੇੜਾ ਗੱਜੂ, ਉਮਾ, ਚੰਗੇੜਾ, ਉੱਚਾ ਖੇੜਾ, ਗੁਰਦਿੱਤਪੁਰਾ, ਹਦਾਇਤਪੁਰਾ ਅਤੇ ਲਹਿਲਾ ਪਿੰਡ ਮੋਹਾਲੀ ਜਿਲ੍ਹੇ ‘ਚ ਸ਼ਮਿਲ ਕੀਤੇ ਜਾਣਗੇ ਤੇ ਇਹਨਾਂ ਪਿੰਡਾਂ ਦੀ ਤਹਿਸੀਲ ਬਨੂੜ ਹੋਵੇਗੀ ਤਾਂ ਜੋ ਲੋਕ ਉਥੇ ਜਾ ਕੇ ਆਪਣੇ ਕੰਮ=ਕਾਰ ਕਰਵਾ ਸਕਣਗੇ।

ਰਾਜਪੁਰਾ ਦੇ 8 ਪਿੰਡ ਮੋਹਾਲੀ ‘ਚ ਸ਼ਾਮਿਲ, ਮਾਨ ਸਰਕਾਰ ਦਾ ਵੱਡਾ ਫੈਸਲਾ

ਦੱਸਦੇਈਏ ਕਿ ਇਹ ਪਿੰਡਾਂ ਨੂੰ ਪਹਿਲਾਂ ਆਪਣੇ ਕੰਮ ਕਰਵਾਉਣ ਲਈ ਰਾਜਪੁਰਾ ਜਾਣਾ ਪੈਂਦਾ ਸੀ ਤੇ ਹੁਣ ਇਹਨਾਂ ਨੂੰ ਤਹਿਸੀਲ ਬਨੂੜ ਪਵੇਗੀ ਜੋ ਰਾਜਪੁਰਾ ਨਾਲੋਂ ਨੇੜੇ ਹੈ ਤੇ ਇਥੋਂ ਦੂਰੀ ਘੱਟ ਹੋਣ ਕਾਰਨ ਲੋਕ ਜਲਦੀ ਹੀ ਆਪਣੇ ਕੰਮ ਕਰਵਾ ਸਕਣਗੇ।

ਜਾਣਕਾਰੀ ਮੁਤਾਬਕ ਇਹਨਾਂ ਪਿੰਡਾਂ ਨੂੰ ਇਕ ਫਾਇਦਾ ਇਹ ਵੀ ਹੋਵੇਗੀ ਕਿ ਮੋਹਾਲੀ ਜਿਲ੍ਹੇ ‘ਚ ਆਉਣ ਕਾਰਨ ਇਥੋਂ ਦੀਆਂ ਜ਼ਮੀਨਾਂ ਦੇ ਰੇਟ ਵੀ ਵਧਣਗੇ ਕਿਉਕਿ ਮੋਹਾਲੀ ਜਿਲ੍ਹੇ ਦਾ ਕਲੈਕਟਰ ਰੇਟ ਭਾਵ ਸਰਕਾਰੀ ਰੇਟ ਹੋਰ ਜਿਿਲ੍ਹਆਂ ਨਾਲੋਂ ਵੱਧ ਹੈ ਤੇ ਆਰਥਿਕ ਤੌਰ ‘ਤੇ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।

 

Post Comment

You May Have Missed