
ਪੰਜਾਬ ਦੇ ਲੋਕਾਂ ਨੂੰ ਹੋਵੇਗਾ ਘਰ ਬੈਠੇ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਲੰਧਰ : ਪੰਜਾਬ ਸਰਕਾਰ ਆਪਣੇ ਮਾਲ ਵਿਭਾਗ ਦੇ ਕੰਮ ਨੂੰ ਡਿਜ਼ੀਟਾਈਜ਼ ਕਰਨ ਅਤੇ ਲੋਕਾਂ ਨੂੰ ਘਰ ਬੈਠੇ ਸਹੂਲਤਾਂ ਪ੍ਰਦਾਨ ਕਰਨ ਵੱਲ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਆਸਾਨ ਰਜਿਸਟ੍ਰੇਸ਼ਨ ਦੇ ਸਫ਼ਲਤਾਪੂਰਵਕ ਲਾਗੂ ਹੋਣ ਤੋਂ ਬਾਅਦ ਹੁਣ ਮਾਲ ਵਿਭਾਗ ਦੀਆਂ ਚਾਰ ਮਹੱਤਵਪੂਰਨ ਸੇਵਾਵਾਂ ਨੂੰ ਵੀ ਜਲਦੀ ਹੀ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਰਾਹਤ ਮਿਲੇਗੀ ਸਗੋਂ ਸਰਕਾਰੀ ਦਫ਼ਤਰਾਂ ਵਿੱਚ ਭੀੜ ਅਤੇ ਭ੍ਰਿਸ਼ਟਾਚਾਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਮਿਲੇਗੀ।ਇਨ੍ਹਾਂ ਸੇਵਾਵਾਂ ਨੂੰ ਆਨਲਾਈਨ ਕਰਨ ਦਾ ਉਦੇਸ਼ ਪਾਰਦਰਸ਼ਤਾ ਲਿਆਉਣਾ, ਲੋਕਾਂ ਨੂੰ ਘਰ ਬੈਠੇ ਸਹੂਲਤ ਪ੍ਰਦਾਨ ਕਰਨਾ ਅਤੇ ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਹੁਣ ਆਮ ਨਾਗਰਿਕ ਨੂੰ ਛੋਟੇ ਕੰਮਾਂ ਲਈ ਪਟਵਾਰੀ, ਕਾਨੂੰਨਗੋ ਜਾਂ ਤਹਿਸੀਲ ਦਫ਼ਤਰ ਨਹੀਂ ਜਾਣਾ ਪਵੇਗਾ।ਐਤਵਾਰ ਨੂੰ ਚੰਡੀਗੜ੍ਹ ਵਿਚ ਇਸ ਯੋਜਨਾ ਸਬੰਧੀ ਇਕ ਵਿਆਪਕ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਪੰਜਾਬ ਦੇ ਲੋਕਾਂ ਨੂੰ ਹੋਵੇਗਾ ਘਰ ਬੈਠੇ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਹ ਸਿਖਲਾਈ ਦੋ ਪੜਾਵਾਂ ਵਿਚ ਕੀਤੀ ਗਈ, ਜਿਸ ਵਿਚ ਜ਼ਿਲ੍ਹੇ ਦੇ ਸਾਰੇ ਫਰਦ ਕੇਂਦਰਾਂ, ਸੇਵਾ ਕੇਂਦਰਾਂ, ਤਕਨੀਕੀ ਸਹਾਇਕਾਂ, ਜ਼ਿਲ੍ਹਾ ਪ੍ਰਬੰਧਕਾਂ ਅਤੇ ਸਹਾਇਕ ਸਿਸਟਮ ਪ੍ਰਬੰਧਕਾਂ ਨੇ ਹਿੱਸਾ ਲਿਆ। ਇਹ ਸਿਖਲਾਈ ਸਵੇਰੇ ਅਤੇ ਦੁਪਹਿਰ ਦੋ ਸੈਸ਼ਨਾਂ ਵਿੱਚ ਕਰਵਾਈ ਗਈ, ਜਿਸ ਵਿਚ ਇਨ੍ਹਾਂ ਚਾਰ ਸੇਵਾਵਾਂ ਦੇ ਡਿਜੀਟਾਈਜ਼ੇਸ਼ਨ ਨਾਲ ਸਬੰਧਤ ਹਰ ਪਹਿਲੂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਸਿਖਲਾਈ ਦਾ ਮੁੱਖ ਉਦੇਸ਼ ਇਹ ਸੀ ਕਿ ਜਦੋਂ ਕੋਈ ਬਿਨੈਕਾਰ ਘਰ ਬੈਠੇ, ਮੋਬਾਇਲ ਜਾਂ ਕੰਪਿਊਟਰ ਰਾਹੀਂ ਕਿਸੇ ਸੇਵਾ ਲਈ ਅਰਜ਼ੀ ਦਿੰਦਾ ਹੈ, ਤਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਉਸ ਅਰਜ਼ੀ ‘ਤੇ ਕਿਵੇਂ ਕਾਰਵਾਈ ਕੀਤੀ ਜਾਵੇ। ਸਿਖਲਾਈ ਵਿਚ ਸਾਰੇ ਕਰਮਚਾਰੀਆਂ ਨੂੰ ਇਕ ਵਿਸਥਾਰਤ ਪ੍ਰਕਿਰਿਆ ਬਾਰੇ ਦੱਸਿਆ ਗਿਆ ਤਾਂ ਜੋ ਆਨਲਾਈਨ ਪ੍ਰਣਾਲੀ ਵਿਚ ਕੋਈ ਰੁਕਾਵਟ ਨਾ ਆਵੇ ਅਤੇ ਜਨਤਾ ਸਮੇਂ ਸਿਰ ਸੇਵਾਵਾਂ ਪ੍ਰਾਪਤ ਕਰ ਸਕੇ।ਰਾਜ ਸਰਕਾਰ ਦੇ ਇਸ ਫ਼ੈਸਲੇ ਨੂੰ ਮਾਲ ਵਿਭਾਗ ਵਿਚ ਰਵਾਇਤੀ ਪ੍ਰਣਾਲੀ ਨੂੰ ਖ਼ਤਮ ਕਰਕੇ ਡਿਜੀਟਲ ਢਾਂਚੇ ਨੂੰ ਅਪਣਾਉਣ ਵੱਲ ਇਕ ਇਨਕਲਾਬੀ ਕਦਮ ਮੰਨਿਆ ਜਾ ਰਿਹਾ ਹੈ।
ਬਠਿੰਡਾ ਜੇਲ੍ਹ ‘ਚੋਂ ਸਾਮਣੇ ਆਈ ਸਨਸਨੀ ਭਰੀ ਖ਼ਬਰ ! ਕੈਦੀਆਂ ਕੋਲੋਂ ਚਿੱਟਾ, ਮੋਬਾਇਲ ਤੇ ਘਾਤਕ ਹਥਿਆਰ ਹੋਏ ਬਰਾਮਦ
ਕਾਗਜ਼ੀ ਫਾਈਲਾਂ ਦੀ ਪ੍ਰਕਿਰਿਆ ਜੋ ਸਾਲਾਂ ਤੋਂ ਚੱਲ ਰਹੀ ਸੀ, ਜਿਸ ਵਿਚ ਦੇਰੀ, ਹੇਰਾਫੇਰੀ ਅਤੇ ਭ੍ਰਿਸ਼ਟਾਚਾਰ ਦੀਆਂ ਉੱਚ ਸੰਭਾਵਨਾਵਾਂ ਸਨ, ਹੁਣ ਖ਼ਤਮ ਕੀਤੀ ਜਾ ਰਹੀ ਹੈ। ਇਸ ਦੀ ਥਾਂ ’ਤੇ ਇਕ ਕੇਂਦਰੀਕ੍ਰਿਤ ਆਨਲਾਈਨ ਪ੍ਰਣਾਲੀ ਬਣਾਈ ਗਈ ਹੈ, ਜੋ ਅਰਜ਼ੀ ਰਜਿਸਟਰ ਕਰਨ ਤੋਂ ਲੈ ਕੇ ਅੰਤਿਮ ਪ੍ਰਵਾਨਗੀ ਤੱਕ ਪਾਰਦਰਸ਼ੀ ਅਤੇ ਟਰੈਕ ਕਰਨ ਯੋਗ ਹੋਵੇਗੀ।ਇਸ ਮਹੀਨੇ ਦੇ ਸ਼ੁਰੂ ਵਿੱਚ ਸਰਕਾਰ ਨੇ ਮੋਹਾਲੀ ਸਬ-ਰਜਿਸਟਰਾਰ/ਤਹਿਸੀਲਦਾਰ ਦਫ਼ਤਰ ਵਿਚ ‘ਆਸਾਨ ਰਜਿਸਟ੍ਰੇਸ਼ਨ’ ਸੇਵਾ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ ਨਿਯੁਕਤੀ, ਦਸਤਾਵੇਜ਼ ਅਪਲੋਡ ਕਰਨ ਅਤੇ ਰਜਿਸਟ੍ਰੇਸ਼ਨ ਲਈ ਫੀਡਬੈਕ ਸਮੇਤ ਸਾਰੀਆਂ ਪ੍ਰਕਿਰਿਆਵਾਂ ਆਨਲਾਈਨ ਕੀਤੀਆਂ ਗਈਆਂ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸਰਲ, ਤੇਜ਼ ਅਤੇ ਭ੍ਰਿਸ਼ਟਾਚਾਰ ਮੁਕਤ ਹੋ ਗਈ।ਹੁਣ ਇਸ ਸਫ਼ਲਤਾ ਦੇ ਆਧਾਰ ’ਤੇ ਮਾਲ ਵਿਭਾਗ ਦੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਆਸਾਨ ਰਜਿਸਟ੍ਰੇਸ਼ਨ ਨੇ ਜੋ ਵਿਸ਼ਵਾਸ ਅਤੇ ਪਾਰਦਰਸ਼ਤਾ ਸਥਾਪਤ ਕੀਤੀ ਹੈ, ਉਹੀ ਮਾਡਲ ਹੁਣ ਵਿਰਾਸਤੀ ਤਬਾਦਲੇ ਅਤੇ ਹੋਰ ਸੇਵਾਵਾਂ ਵਿਚ ਵੀ ਅਪਣਾਇਆ ਜਾਵੇਗਾ।
Post Comment