
ਸੁਖਬੀਰ ਨੇ ਮਨਾਏ ਧਾਮੀ, ਅਸਤੀਫਾ ਲਿਆ ਵਾਪਸ!
ਸ੍ਰੋਮਣੀ ਕਮੇਟੀ ‘ਚ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਉਸ ਸਮੇਂ ਖਤਮ ਹੋ ਗਿਆ ਜਦੋ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਲਈ ਤਿਆਰ ਹੋ ਗਏ। ਦੱਸ ਦੇਈਏ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਲਈ ਪਹੁੰਚੇ ਸਨ ਤੇ ਮਹਿਜ 15 ਮਿੰਟ ਦੀ ਮੀਟਿੰਗ ‘ਚ ਹੀ ਉਨਾਂ ਨੇ ਧਾਮੀ ਨੂੰ ਮਨਾ ਲਿਆ। ਉਨਾਂ ਨਾਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ।
ਮੀਡੀਆ ਨਾਲ ਗੱਲਦਬਾਤ ਦੌਰਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਤਿੰਨ ਦਿਨਾਂ ਬਾਅਦ ਹਰਜਿੰਦਰ ਸਿੰਘ ਧਾਮੀ ਆਪਣਾ ਆਹੁਦਾ ਸੰਭਾਲਣਗੇ। ਤੇ ਪੰਥ ਤੇ ਸ੍ਰੋਮਣੀ ਕਮੇਟੀ ਦੀ ਚੜਦੀ ਕਲਾ ਲਈ ਮੁੜ ਕੰਮ ਕਰਨ ਲਈ ਰਾਜੀ ਹਨ।
ਦੱਸ ਦੇਈਏ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੁਝ ਨਰਾਜ਼ਗੀ ਦੇ ਚੱਲਦਿਆਂ ਅੰਤਿੰਗ ਕਮੇਟੀ ਨੂੰ ਪ੍ਰਧਾਨਗੀ ਦੇ ਅਹੁਦੇ ਅਤੇ 7 ਮੈਂਬਰੀ ਕਮੇਟੀ ਦੇ ਮੈਂਬਰ ਦੋਵੇਂ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ। ਪਰ ਉਨਾਂ ਦਾ ਅਸਤੀਫਾ ਪ੍ਰਧਾਨ ਨਹੀਂ ਹੋਇਆ ਸੀ ਤੇ ਉਨਾਂ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆ ਸਨ ਜਿਨਾਂ ਨੂੰ ਅੱਜ ਬੂਰ ਪਿਆ ਹੈ ਤੇ ਹਰਜਿੰਦਰ ਸਿੰਘ ਧਾਮੀ ਮੁੜ ਆਪਣਾ ਅਹੁਦਾ ਸੰਭਾਲਣ ਲਈ ਮੰਨ ਗਏ ਹਨ।
Post Comment