ਹੁਣੀ-ਹੁਣੀ

ਕਿਸਾਨਾਂ ਲਈ ਵੱਡੀ ਖੁਸ਼ਖਬਰੀ!

 

 

 

 

 

ਕਿਸਾਨਾਂ ਲਈ ਵੱਡੀ ਖੁਸ਼ਖਬਰੀ ਦਿੰਦੇ ਹੋਏ ਕਈ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਜਿਨਾਂ ‘ਚ ਸਰਵਣ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਅਭਿਮਨਿਊ ਕੋਹਾੜ, ਸੁਖਜੀਤ ਸਿੰਘ ਹਰਦੋਝੰਡੇ ਦੇ ਨਾਂ ਸ਼ਾਮਿਲ ਹਨ। ਦੱਸ ਦੇਈਏ ਕਿ ਪੁਲਿਸ ਨੇ 19 ਮਾਰਚ ਨੂੰ ਵੱਡਾ ਐਕਸ਼ਨ ਲੈਂਦੇ ਹੋਏ ਕਈ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਕਿਸਾਨਾਂ ਦੇ ਧਰਨੇ ਵੀ ਚੁਕਵਾ ਦਿੱਤੇ ਸਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਸ੍ਰੀ ਮੁਕਤਸਰ ਜੇਲ੍ਹ ਚੋਂ ਰਿਹਾਅ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ 19 ਮਾਰਚ ਨੂੰ ਹੀ ਪੰਧੇਰ ਨੂੰ ਹਿਰਾਸਤ ‘ਚ ਲਿਆ ਸੀ। ਜੇਲ੍ਹ ਤੋਂ ਰਿਹਾਅ ਹੁੰਦੇ ਹੀ ਸਰਵਣ ਸਿੰਘ ਪੰਧੇਰ ਨੇ ਕੇ ਐਮ ਐਸ ਕੇ ਦੇ ਫੇਸਬੁੱਕ ਪੇਜ ‘ਤੇ ਆ ਕੇ ਮੀਡੀਆ ਸਾਥੀਆਂ ਨੂੰ ਸਵੇਰੇ 9 ਵਜੇ ਬਹਾਦੁਰਗੜ ਕਿਲੇ ‘ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਜੇਲ੍ਹ ਤੋਂ ਬਾਹਰ ਆਉਦਿਆਂ ਹੀ ਸਰਵਣ ਸਿੰਘ ਪੰਧੇਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰ ਲਿਆ। ਇਹ ਵੀ ਦੱਸ ਦੇਈਏ ਕਿ ਜੋ ਕਿਸਾਨ ਆਗੂ ਪਟਿਆਲਾ ਜੇਲ੍ਹ ‘ਚ ਸਨ ਉਨਾਂ ਨੂੰ ਵੀ ਰਿਹਾਅ ਕਰ ਦਿਤਾ ਗਿਆ ਹੈ।

Post Comment

You May Have Missed